ਮਾਡਲ ਟਾਊਨ ਪੁਲਿਸ ਚੌਂਕੀ ਦੀ ਪੁਲਿਸ ਟੀਮ ਨੇ ਚੋਰੀ ਤੇ ਲੁੱਟਾਂ-ਖੋਹਾਂ ਕਰਨ ਵਾਲਾ ਪੰਜ ਮੈਂਬਰੀ ਭਗੌੜਾ ਗੈਂਗ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਦੋ ਪਿਸਤੌਲ 32, ਅੱਠ ਜਿੰਦਾ ਕਾਰਤੂਸ, ਗਹਿਣੇ ਤੇ ਹੋਰ ਸਮਾਨ ਬਰਾਮਦ ਕੀਤਾ ਹੈ। ਥਾਣਾ ਸਿਵਲ ਲਾਇਲ ਪੁਲਿਸ ਮੁਖੀ ਅੰਮ੍ਰਿਤਵੀਰ ਸਿੰਘ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਚੌਂਕੀ ਇੰਚਾਰਜ ਰਣਜੀਤ ਸਿੰਘ ਦੀ ਟੀਮ ਨੇ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਰੋਬਿਨ ਕੁਮਾਰ ਉਰਫ ਰੈਂਬੋ, ਦੀਪਕ ਕੁਮਾਰ ਉਰਫ ਦੀਪੂ ਆਦਿ ਕੋਲ ਮਾਰੂ ਹਥਿਆਰ ਹਨ ਤੇ ਬਡੂੰਗਰ ਸਥਿਤ ਮੜੀਆਂ ਕੋਲ ਖਾਲੀ ਕਮਰੇ ਵਿੱਚ ਬੈਠ ਕੇ ਡਾਕਾ ਮਾਰਨ ਸਬੰਧੀ ਵਿਉਤਬੰਦੀ ਕਰ ਰਹੇ ਹਨ। ਪੁਲਿਸ ਨੇ ਛਾਪਾ ਮਾਰ ਕੇ ਰੋਬਿਨ ਉਰਫ ਰੈਂਬੋ ਵਾਸੀ ਹਕੀਮਾ ਸਟਰੀਟ ਨਾਭਾ, ਦੀਪਕ ਕੁਮਾਰ ਉਰਫ ਦੀਪੂ ਵਾਸੀ ਬਾਜੀਗਰ ਬਸਤੀ ਨਾਭਾ, ਮਨਪ੍ਰੀਤ ਸਿੰਘ ਉਰਫ ਮੱਲੀ ਵਾਸੀ ਸੁਖਰਾਮ ਕਲੋਨੀ ਪਟਿਆਲਾ, ਰਣਜੀਤ ਕੁਮਾਰ ਉਰਫ ਨਾਟਾ ਵਾਸੀ ਛੁੱਜੂ ਸਿੰਘ ਖਟੜਾ ਕਲੋਨੀ ਨਾਭਾ ਅਤੇ ਮਨੋਜ ਕੁਮਾਰ ਉਰਫ ਮੋਨੂੰ ਵਾਸੀ ਮਕਾਨ ਹੀਰਾ ਮਹਿਲ ਕਲੋਨੀ ਨਾਭਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਇਸ ਦੌਰਾਨ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਨੁਸਾਰ ਗੈਂਗ ਦਾ ਸਰਗਨਾ ਰਣਜੀਤ ਕੁਮਾਰ ਉਰਫ ਨਾਟਾ ਹੈ। ਇਹਨਾਂ ਮੁਲਜਮਾਂ ਦੀਆਂ ਆਪਸੀ ਮੁਲਾਕਾਤਾਂ ਪਟਿਆਲਾ ਅਤੇ ਨਾਭਾ ਜੇਲਾਂ ਵਿੱਚ ਹੋਈਆਂ ਸਨ। ਜੇਲਾਂ ਤੋ ਬਾਹਰ ਆ ਕੇ ਇਨ੍ਹਾਂ ਨੇ ਗੈਂਗ ਬਣਾ ਕੇ ਮਾਰੂ ਹਥਿਆਰਾਂ ਨਾਲ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੀ ਯੋਜਨਾ ਬਣਾਈ ਸੀ। ਜਿਨ੍ਹਾਂ ਕੋਲੋਂ ਪਹਿਲਾਂ ਕੀਤੀ ਗਈ ਵਾਰਦਾਤ ਦੇ ਕਰੀਬ 23 ਤੋਲੇ ਸੋਨਾ ਗਹਿਣੇ ਵੀ ਬਰਾਮਦ ਕੀਤੇ ਗਏ ਹਨ।ਇਨਾ ਮੁਲਜਮਾਂ ਦੀ ਗ੍ਰਿਫਤਾਰੀ ਨਾਲ ਪਟਿਆਲਾ ਸ਼ਹਿਰ ਵਿੱਚ ਇਨ੍ਹਾਂ ਵੱਲੋ ਕੀਤੀਆਂ ਗਈਆਂ ਦੋ ਵਾਰਦਾਤਾਂ ਵੀ ਟਰੇਸ ਹੋਈਆਂ ਹਨ। ਮੁਲਜਮਾਂ ਵਲੋਂ ਬਚਿੱਤਰ ਨਗਰ ਵਿਖੇ ਇਕ ਘਰ ਵਿੱਚੋ ਸੋਨਾ, ਚਾਂਦੀ, ਨਗਦੀ ਅਤੇ ਹੋਰ ਸਮਾਨ ਦੀ ਚੋਰੀ ਕੀਤੀ ਸੀ।
ਇਸ ਗ੍ਰਿਫਤਾਰੀ ਨਾਲ ਇਹ ਮੁਕੱਦਮਾ ਟਰੇਸ ਹੋਇਆ ਹੈ ਅਤੇ ਇਨਾਂ ਕੋਲੋ ਚੋਰੀ ਕੀਤਾ ਗਿਆ ਸੋਨਾ ਕਰੀਬ 23 ਤੋਲੇ ਬਰਾਮਦ ਹੋਇਆ ਹੈ। ਥਾਣਾ ਸਿਵਲ ਲਾਇਨ ਇਲਾਕੇ ਵਿਚ ਹੀ ਇਸ ਗਿਰੋਹ ਵਲੋਂ ਇੱਕ ਐਨ.ਆਈ.ਆਰ ਦੇ ਮਕਾਨ ਵਿੱਚ ਦਾਖਲ ਹੋ ਕੇ ਸੋਨਾ, ਚਾਂਦੀ, ਨਗਦੀ ਅਤੇ ਹੋਰ ਸਮਾਨ ਚੋਰੀ ਕੀਤਾ ਸੀ। ਰਣਜੀਤ ਕੁਮਾਰ ਉਰਫ ਨਾਟਾ ਖਿਲਾਫ ਤਿੰਨ ਕਤਲ ਦੇ ਮਾਮਲਾ ਥਾਣਾ ਕੋਤਵਾਲੀ ਨਾਭਾ ਅਤੇ ਥਾਣਾ ਬਖਸ਼ੀਵਾਲਾ ਵਿਖੇ ਦਰਜ ਹਨ। ਮਨਪ੍ਰੀਤ ਸਿੰਘ ਉਰਫ ਮੱਲੀ ਖਿਲਾਫ ਥਾਣਾ ਅਨਾਜ ਮੰਡੀ ਅਤੇ ਅਰਬਨ ਅਸਟੇਟ ਵਿਖ ਕੁੱਲ ਪੰਜ ਮਾਮਲਾ ਦਰਜ ਹਨ। ਰੋਬਿੰਨ ਉਰਫ ਰੈਂਬੋ ਖਿਲਾਫ ਥਾਣਾ ਕੋਤਵਾਲੀ ਨਾਭਾ ਅਤੇ ਥਾਣਾ ਸਿਵਲ ਲਾਇਨ ਵਿਖੇ ਕੁੱਲ ਚਾਰ, ਦੀਪਕ ਕੁਮਾਰ ਖਿਲਾਫ ਦੋ ਅਤੇ ਮਨੋਜ ਕੁਮਾਰ ਉਰਫ ਮੋਨੂੰ ਖਿਲਾਫ ਇਕ ਮਾਮਲਾ ਦਰਜ ਹਨ।
Patiala Police Arrested Five Members Who Were Involved In Theft And Robberies Recovered Two 32 Bore Pistols Along With Jewelery And Other Items
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)