ਮਾਡਰਨ ਕਪੂਰਥਲਾ ਜੇਲ੍ਹ ਦੇ ਦੋ ਕੈਦੀਆਂ ਦੇ ਪੁਲਿਸ ਹਿਰਾਸਤ ’ਚੋਂ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲਾ ਕੈਦੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਤੋਂ ਫਰਾਰ ਹੋਏ, ਜਦਕਿ ਦੂਜਾ ਕੈਦੀ ਬੀਤੀ ਸ਼ਾਮ ਚੰਡੀਗੜ੍ਹ ਤੋਂ ਮਾਡਰਨ ਜੇਲ੍ਹ ਕਪੂਰਥਲਾ ਲਿਆਂਦੇ ਸਮੇਂ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦੋਵਾਂ ਦੇ ਪੁਲਿਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ , ਉਥੇ ਹੀ ਦੋਵਾਂ ਖਿਲਾਫ ਥਾਣਾ ਸਿਟੀ ਅਤੇ ਕੋਤਵਾਲੀ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਜੇਲ੍ਹ ਦਾ ਸਟਾਫ਼ ਕੁਝ ਹਵਾਲਾਤੀਆਂ ਤੇ ਕੈਦੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਇਆ ਸੀ। ਦੋਵਾਂ ਦੇ ਫਰਾਰ ਹੋਣ ਦੀ ਪੁਸ਼ਟੀ ਐਸ ਪੀ ਡੀ ਸਰਬਜੀਤ ਰਾਏ ਨੇ ਕੀਤੀ ਹੈ।
ਥਾਣਾ ਕੋਤਵਾਲੀ ਵਿੱਚ ਦਰਜ ਐਫਆਈਆਰ ਬਾਰੇ ਐਚ.ਸੀ ਸੁਨੀਲ ਕੁਮਾਰ ਵਾਸੀ ਜੰਡਿਆਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪੁਲੀਸ ਲਾਈਨ ਕਪੂਰਥਲਾ ਵਿੱਚ ਤਾਇਨਾਤ ਹੈ। 14 ਨਵੰਬਰ ਨੂੰ ਉਹ ਮਾਡਰਨ ਜੇਲ੍ਹ ਕਪੂਰਥਲਾ ਤੋਂ ਆਪਣੇ ਸਾਥੀ ਮੁਲਾਜ਼ਮਾਂ ਨਾਲ ਲਕਸ਼ਮਣ ਕੁਮਾਰ ਉਰਫ਼ ਤੂਫ਼ਾਨੀ ਵਾਸੀ ਸੁਰਿੰਦਰ ਹਸਪਤਾਲ ਵਾਰਡ ਨੰਬਰ 1 ਮੁਹੱਲਾ ਨਿਊ ਕਰਤਾਰ ਨਗਰ ਸ਼ਾਹਕੋਟ ਜ਼ਿਲ੍ਹਾ ਜਲੰਧਰ, ਬਲਜਿੰਦਰ ਕੌਰ, ਸਾਗਰ, ਨਰਿੰਦਰ ਸਿੰਘ ਨੂੰ ਸਰਕਾਰੀ ਗੱਡੀ ਵਿੱਚ ਸਿਵਲ ਹਸਪਤਾਲ ਇਲਾਜ ਲਈ ਲਿਆਇਆ ਸੀ। ਉਸ ਖ਼ਿਲਾਫ਼ ਥਾਣਾ ਸ਼ਾਹਕੋਟ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ। ਐਚ.ਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਕੈਦੀ ਲਕਸ਼ਮਣ ਨਾਲ ਜ਼ੁਕਾਮ ਦੀ ਸ਼ਿਕਾਇਤ ਕਾਰਨ ਉਹ ਸਰਜੀਕਲ ਡਾਕਟਰ ਨਰਿੰਦਰਪਾਲ ਸਿੰਘ ਦੇ ਕਮਰੇ ਦੇ ਬਾਹਰ ਖੜ੍ਹਾ ਸੀ।
ਉਨ੍ਹਾਂ ਦੇ ਅੱਗੇ ਪਹਿਲਾਂ ਹੀ ਇਕ ਵਿਅਕਤੀ ਚੈਕਅੱਪ ਲਈ ਖੜ੍ਹਾ ਸੀ। ਇਸ ਦੌਰਾਨ ਲਕਸ਼ਮਣ ਨੇ ਆਪਣੀ ਲੋਈ ਉਸ ਦੇ ਮੂੰਹ 'ਤੇ ਪਾਂ ਦਿੱਤੀ ਅਤੇ ਉਸ ਦਾ ਹੱਥ ਛੁਡਾ ਕੇ ਭੱਜ ਗਿਆ। ਇਸ ’ਤੇ ਉਹ ਤੁਰੰਤ ਉਸ ਨੂੰ ਫੜਨ ਲਈ ਪਿੱਛੇ ਭੱਜਿਆ ਪਰ ਉਹ ਸਿਵਲ ਹਸਪਤਾਲ ਦੇ ਸਰਕਾਰੀ ਕੁਆਰਟਰ ਵੱਲ ਭੱਜਿਆ ਅਤੇ ਸਿਵਲ ਹਸਪਤਾਲ ਦੀ ਕੰਧ ਕੋਲ ਪਈਆਂ ਇੱਟਾਂ ’ਤੇ ਚੜ੍ਹ ਕੇ ਕੰਧ ਟੱਪ ਕੇ ਭੱਜ ਗਿਆ।ਇਸ ਦੇ ਨਾਲ ਹੀ ਵੀਰਵਾਰ ਸ਼ਾਮ ਨੂੰ ਜੇਲ ਸਟਾਫ ਪੀਜੀਆਈ ਵਿਚ ਦਾਖਲ ਪੋਕਸੋ ਐਕਟ ਅਧੀਨ ਨਾਮਜਦ ਹਵਾਲਾਤੀ ਨੂੰ ਮਾਡਰਨ ਜੇਲ ਕਪੂਰਥਲਾ ਲੈ ਕੇ ਆ ਰਿਹਾ ਸੀ। ਜਦੋਂ ਪੁਲਿਸ ਟੀਮ ਜੇਲ੍ਹ ਦੇ ਨੇੜੇ ਪੁੱਜੀ ਤਾਂ ਕੈਦੀ ਪੁਲਿਸ ਟੀਮ ਨੂੰ ਚਕਮਾ ਦੇ ਕੇ ਐਂਬੂਲੈਂਸ ਗੱਡੀ ’ਚੋਂ ਭੱਜ ਗਿਆ। ਐਸਪੀ ਡੀ ਸਰਬਜੀਤ ਰਾਏ ਨੇ ਦੋਵਾਂ ਹਵਾਲਾਤੀਆਂ ਦੇ ਫਰਾਰ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਐਨਡੀਪੀਐਸ ਐਕਟ ਦੇ ਫ਼ਰਾਰ ਮੁਲਜਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਇਸ ਸਬੰਧੀ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਜੇਲ੍ਹ ਦੇ ਬਾਹਰੋਂ ਫ਼ਰਾਰ ਹੋਏ ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਹਵਾਲਾਤੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।
2 Suspects Escaped From Police Custody In Kapurthala Cases Are Registered In Different Police Stations
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)