ਸਦਕੇ ਜਾਈਏ ਪੰਜਾਬ ਦੇ ਸਾਬਕਾ ਮੰਤਰੀ ਦੀ ਸਾਦਗੀ ਦੇ - ਮੰਤਰੀ ਦਲੀਪ ਸਿੰਘ ਤਲਵੰਡੀ ਦੀ ਪਤਨੀ 5 ਬੋਰੀਆਂ ਸੀਮਿੰਟ ਲਈ ਲਗ਼ੀਂ ਸੀਂ ਲਾਈਨ ਚ

18/11/2024 | Public Times Bureau | Panjab

1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ ਉਦੋਂ ਇਕ ਮੰਤਰੀ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ। ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਨਰਪਿੰਦਰ ਸਿੰਘ ਰਤਨ ਜੀ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ ਅੰਦਰ ਸੀਮੈਂਟ ਵੰਡਦੇ ਸਨ। ਇਕ ਦਿਨ ਡੀ ਸੀ ਸਾਹਿਬ ਪਰਮਿਟ ਵੰਡ ਰਹੇ ਸਨ। ਗਿਆਨੀ ਜਤਿੰਦਰ ਸਿੰਘ ਐਸ ਡੀ ਐਮ ਜਗਰਾਉ ਕੋਲ ਬੈਠੇ ਸਨ। ਇਕ ਬਜ਼ੁਰਗ ਔਰਤ ਅਰਜੀ ਫੜੀ ਲਾਈਨ ਵਿਚ ਖੜੀ ਸੀ। ਐਸ ਡੀ ਐਮ ਇਕ ਦਮ ਹੱਥ ਜੋੜ ਕੇ ਖੜ੍ਹੇ ਹੋਏ ਤੇ ਕਹਿਣ ਲੱਗੇ, ਮਾਤਾ ਜੀ ਤੁਸੀ ਕਿਉ ਆਏ, ਹੁਕਮ ਕਰਦੇ ਅਸੀ ਕਿਸ ਵਾਸਤੇ ਹਾਂ। ਉਹਨਾਂ ਡੀ ਸੀ ਨੂੰ ਦੱਸਿਆ ਕਿ ਇਹ ਮੰਤਰੀ ਜੀ ਦੇ ਘਰੋਂ ਹਨ । ਸਰਦਾਰ ਰਤਨ ਜੀ ਡੀ.ਸੀ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਤੇ ਐਸ ਡੀ ਐਮ ਨੂੰ ਕਿਹਾ ਇਹ ਗਲਤੀ ਕਿਵੇਂ ਹੋ ਗਈ.? ਮਾਤਾ ਜੀ ਨੇ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕੀ ਉਹ ਪੰਜ ਬੋਰੀਆਂ ਸੀਮੈਂਟ ਲੈਣ ਆਈ ਹੈ।

ਡੀ ਸੀ ਅਤੇ ਐਸ ਡੀ ਐਮ ਨੇ ਕਿਹਾ ਤੁਸੀ ਸੁਨੇਹਾ ਭੇਜ ਦੇਂਣਾ ਸੀ। ਤੁਸੀ ਕਿਉ ਆਏ ਹੋ. ?? ਮਾਤਾ ਕਹਿੰਦੀ, ਵੇ ਪੁੱਤ! ਘਰ ਦੀ ਛੱਤ ਵਾਸਤੇ ਪੰਜ ਬੋਰੀਆਂ ਸੀਮੈਂਟ ਲੈਣ ਆਈ ਹਾਂ । ਵੇ ਤੇਰਾ ਉਹ ਜਥੇਦਾਰਹੀ ਇਹੋ ਜਿਹਾ ਹੈ ਮੇਰੀ ਤਾਂ ਕਦੀ ਸੁਣਦਾ ਹੀ ਨਹੀ, ਮੈਂ ਕਿੰਨੇ ਚਿਰ ਤੋਂ ਪਿੱਟਦੀ ਪਈ ਆਂ ਕਿ ਕੋਠੇ ਢਹਿਣ ਵਾਲੇ ਹੋ ਗਏ ਨੇ, ਮੀਹਾਂ ਦਾ ਮੌਸਮ ਸਿਰ ਤੇ ਹੈ। ਕੋਈ 20, 25 ਬੋਰੀਆਂ ਸੀਮੈਂਟ ਤਾਂ ਲਿਆ ਦੇ । ਤੁਹਾਡਾ ਮੰਤਰੀ ਅੱਗੋਂ ਮੈਨੂੰ ਖਾਣ ਨੂੰ ਪੈਂਦਾ ਹੈ। ਅਖੇ ਮੈਂ ਨਹੀ ਕਹਿਣਾ ਕਿਸੇ ਅਫਸਰ ਨੂੰ, ਮੈ ਨਹੀ ਮੰਗਣਾ, ਕਿਸੇ ਕੋਲੋਂ ਸੀਮੈਂਟ, ਖ਼ਬਰਦਾਰ ਜੇ ਤੂੰ ਕਿਸੇ ਨੂੰ ਕੁਝ ਕਿਹਾ ਤਾਂ ।

ਉਹ ਡੀ ਸੀ ਹਰ ਹਫਤੇ ਸੀਮਿੰਟ ਵੰਡਦਾ, ਲਾਈਨ ਚ ਲੱਗ ਕੇ ਲੈ ਲੈ.... ! ਇਹ ਸੁਣ ਕੇ ਡੀ ਸੀ ਰਤਨ ਜੀ ਸੁੰਨ੍ਹ ਹੋ ਗਏ । ਘਰ ਵਾਲਾ ਇਕ ਮੰਤਰੀ ਹੋਵੇ ਤੇ ਉਸ ਦੀ ਪਤਨੀ ਕਤਾਰ ਵਿੱਚ ਖੜ੍ਹ ਕੇ ਪੰਜ ਬੋਰੀਆਂ ਸੀਮਿੰਟ ਲੈਣ ਵਾਸਤੇ ਆਈ ਹੈ। ਇਸ ਦੇ ਪਤੀ ਦੇ ਇਕ ਇਸ਼ਾਰੇ ਤੇ ਟਰੱਕ ਭਰ ਕੇ ਸੀਮਿੰਟ ਘਰ ਭੇਜ ਦਿਆਂ। ਪਰ ਇਹ ਆਮ ਸਾਧਾਰਣ ਨਾਗਰਿਕ ਬਣ ਕੇ ਪੰਜ ਬੋਰੀਆਂ ਸੀਮਿੰਟ ਮੰਗ ਰਹੀ ਏ।ਇਹ ਦਰਵੇਸ਼ ਲੋਕ ਸਨ ਜਦੋਂ ਸਰਕਾਰ ਟੁੱਟੀ ਇਹ ਮੁੱਲਾਂਪੁਰ ਸਨ ਇਹਨਾਂ ਨੇ ਉਸੇ ਵੇਲੇ ਗੱਡੀ ਚੋਂ ਉੱਤਰਗੇ ਡਰਾਈਵਰ ਨੂੰ ਕਹਿੰਦੇ ਭਾਈ ਆਪਣੀ ਗੱਡੀ ਚੰਡੀਗੜ੍ਹ ਲੈਜਾ, ਆਪ ਗੱਡੇ ਤੇ ਬਹਿਕੇ ਪਿੰਡ ਤਲਵੰਡੀ ਨੂੰ ਚੱਲ ਪਏ। ਸਿਰ ਝੁਕਦਾ ਹੈ ਇਹਨਾਂ ਵਰਗੇ ਲੀਡਰਾਂ ਅੱਗੇ

Thanks To The Simplicity Of The Former Minister Of Punjab Minister Dilip Singh Talwandi s Wife Was In Line For 5 Sacks Of Cement


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App