ਮੋਗਾ 'ਚ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਗੋਲੀਬਾਰੀ ਦੀ ਖਬਰ ਸਹਿਮੇਂ ਆਈ ਹੈ ਜਿਸ ਵਿਚ, ਪੁਲਿਸ ਨੇ ਮੁਲਜ਼ਮ ਨੂੰ ਮੌਕੇ 'ਤੇ ਕਾਬੂ ਕੀਤਾ ਅਤੇ ਉਸ ਦੀ ਲੱਤ 'ਚ ਲੱਗੀ ਗੋਲੀ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਰਹਿਣ ਵਾਲੇ ਮੁਲਜ਼ਮ ਨੂੰ ਕੱਲ੍ਹ ਦੇਹਰਾਦੂਨ ਤੋਂ ਗ੍ਰਿਫ਼ਤਾਰ ਕਰ ਕੇ ਮੋਗਾ ਲਿਆਂਦਾ ਗਿਆ ਸੀ। ਉਸ ਨੇ ਮੋਗਾ ਦੀ ਐੱਮ.ਪੀ. ਬਸਤੀ ਵਿਚ ਮੁਲਜ਼ਮ ਨੇ ਆਪਣੇ ਪਿਸਟਲ ਨਾਲ ਪੁਲਿਸ 'ਤੇ 2 ਫ਼ਾਇਰ ਕਰ ਦਿੱਤੇ। ਪੁਲਿਸ ਨੇ ਜਵਾਬ ਵਿਚ 2 ਫ਼ਾਇਰ ਕੀਤੇ ਜਿਸ ਵਿਚੋਂ 1 ਗੋਲ਼ੀ ਮੁਲਜ਼ਮ ਦੀ ਖੱਬੀ ਲੱਤ ਵਿਚ ਲੱਗੀ ਤੇ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਉਸ ਨੂੰ ਇਲਾਜ ਲਈ ਪਹਿਲਾ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ । ਇਸ ਮਗਰੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਬਾਬਾ ਜਿਸ 'ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ। ਇਸ ਨੇ 2 ਭਰਾਵਾਂ 'ਤੇ ਹਮਲਾ ਕੀਤਾ ਸੀ। ਫ਼ਿਰ ਇਹ ਇੱਥੋਂ ਫ਼ਰਾਰ ਹੋ ਗਿਆ। ਬੀਤੀ ਦਿਨੀ ਮੋਗਾ ਪੁਲਿਸ ਨੇ ਉਸ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਦੱਸਣ 'ਤੇ ਉਸ ਨੂੰ ਰਿਕਵਰੀ ਲਈ ਐਮਪੀ ਬਸਤੀ ਵਿਚ ਲਿਆਂਦਾ ਗਿਆ।
The miscreants fired at the police who came to recover the weapons the accused was injured in the encounter
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)