ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਰੂਪੀ ਲੱਗੀ ਸੇਵਾ ਨੂੰ ਨਿਭਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਨਰਾਇਣ ਸਿੰਘ ਚੋੜਾ ਵੱਲੋਂ ਗੋਲੀ ਚਲਾ ਕੇ ਹਮਲਾ ਕੀਤਾ ਗਿਆ | ਭਾਵੇਂ ਹਮਲਾ ਕਰਨ ਵਿੱਚ ਨਰਾਇਣ ਸਿੰਘ ਚੋੜਾ ਨਾਕਾਮ ਰਿਹਾ । ਪਰ ਫਿਰ ਵੀ ਉਥੋਂ ਦਾ ਮਾਹੌਲ ਇੱਕ ਵਾਰ ਸਹਿਮ ਭਰਿਆ ਹੋ ਗਿਆ | ਮੌਕੇ ਤੇ ਮੌਜੂਦ ਸੁਰੱਖਿਆ ਕਰਮੀ ਤੇ ਸੇਵਾਦਾਰਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਪ੍ਰਬੰਧਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਤੇ ਅਕਾਲੀ ਆਗੂਆਂ ਦੇ ਸਾਥੀ ਭੈਅ ਵਿੱਚ ਸਨ । ਪਰ ਫਿਰ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਈ ਤਨਖਾਹ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਆਗੂਆਂ ਨੇ ਨਿਰੰਤਰ ਜਾਰੀ ਰੱਖਿਆ ਅਤੇ ਆਪਣੀ ਜਿੱਥੇ ਘੰਟਾ ਘਰ ਦੇ ਬਾਹਰ ਡਿਊਟੀ ਨੂੰ ਸੁਖਬੀਰ ਬਾਦਲ ਨੇ ਨਿਭਾਇਆ । ਉਸ ਤੋਂ ਉਪਰੰਤ ਸੁਖਬੀਰ ਬਾਦਲ ਪਰਿਕਰਮਾ ਵਿੱਚ ਇੱਕ ਘੰਟਾ ਕੀਰਤਨ ਸਰਵਣ ਕਰਨ ਤੋਂ ਬਾਅਦ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਜੂਠੇ ਬਰਤਨਾਂ ਦੀ ਸੇਵਾ ਕਰਨ ਲਈ ਪਹੁੰਚੇ । ਘਟਨਾ ਉਪਰੰਤ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਉਥੇ ਪਹੁੰਚੇ । ਬੀਬੀ ਹਰਸਿਮਰਤ ਕੌਰ ਬਾਦਲ ਵੀ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਬਰਤਨ ਸਾਫ ਕਰਨ ਦੀ ਸੇਵਾ ਕਰ ਰਹੇ ਹਨ l ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਤਨਖਾਹ ਰੂਪੀ ਸੇਵਾ ਨੂੰ ਨਿਰੰਤਰ ਨਿਭਾ ਰਹੇ ਹਨ I
Even After The Shooting Sukhbir Singh Badal Is Continuously Serving According To The Order Of Akal Takht Sahib
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)