ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਪੜ੍ਹਨ ਗਏ ਮੁੰਡੇ-ਕੁੜੀਆਂ ਨੂੰ ਵਾਪਸ ਭੇਜਣ ਦੀਆਂ ਸੋਸ਼ਲ ਮੀਡੀਆ ’ਤੇ ਫੈਲੀਆਂ ਅਫ਼ਵਾਹਾਂ ਨੇ ਆਈਲੈੱਟਸ ਸੈਂਟਰਾਂ ਨੂੰ ਪੱਕੇ ਤੌਰ ’ਤੇ ਬਹੁਤੇ ਥਾਈਂ ਤਾਲੇ ਲਗਵਾ ਦਿੱਤੇ ਹਨ। ਕੋਈ ਸਮਾਂ ਸੀ ਕਿ ਇਸ ਦੌੜ ਨੇ ਪੰਜਾਬ ਦੇ ਵੱਡੇ-ਵੱਡੇ ਡਿਗਰੀ ਕਾਲਜਾਂ ਸਣੇ ਹੋਰ ਉੱਚ ਤਾਲੀਮ ਵਿੱਦਿਆ ਦੇਣ ਵਾਲੇ ਕਾਲਜਾਂ ਨੂੰ ਬੰਦ ਹੋਣ ਦੀ ਕਗਾਰ ’ਤੇ ਲੈ ਆਂਦਾ ਸੀ।
ਕਈ ਕਾਲਜ ਮਾਲਕ ਤਾਂ ਬੈਂਕਾਂ ਜਾਂ ਨਿੱਜੀ ਧਨਾਢਾਂ ਤੋਂ ਇੰਨੇ ਕੁ ਕਰਜ਼ਦਾਰ ਹੋ ਗਏ ਸਨ ਕਿ ਬਹੁਤੇ ਕਾਲਜਾਂ ਦੀਆਂ ਇਮਾਰਤਾਂ ਨੂੰ ਤਾਂ ਕਰਜ਼ਾ ਦੇਣ ਵਾਲੇ ਸ਼ਾਹੂਕਾਰਾਂ ਜਾਂ ਬੈਂਕ ਵਾਲਿਆਂ ਨੇ ਕੁਰਕੀ ਦੇ ਨੋਟਿਸ ਦੇ ਕੇ ਪ੍ਰਸ਼ਾਸਨ ਦੀ ਅਗਵਾਈ ’ਚ ਤਾਲੇ ਲਗਾ ਦਿੱਤੇ ਸਨ ਕਿਉਂਕਿ ਉਸ ਸਮੇਂ ਕੋਈ ਵੀ ਵਿਦਿਆਰਥੀ 12ਵੀਂ ਕਲਾਸ ਤੋਂ ਅੱਗੇ ਕਾਲਜਾਂ ’ਚ ਦਾਖ਼ਲਾ ਨਹੀਂ ਲੈ ਰਿਹਾ ਸੀ, ਬਲਕਿ 10ਵੀਂ ਜਾਂ 12ਵੀਂ ਪਾਸ ਕਰਦਿਆਂ ਹੀ ਆਈਲੈੱਟਸ ਸੈਂਟਰਾਂ ’ਚ ਜਾ ਵੜਦੇ ਸਨ।
ਉੱਥੇ ਕੁਝ ਮਹੀਨਿਆਂ ’ਚ ਹੀ ਆਪਣੇ ਆਈਲੈੱਟਸ ਟੈਸਟ ਨੂੰ ਪਾਸ ਕਰ ਕੇ ਅਗਲੇਰੀ ਪੜ੍ਹਾਈ ਲਈ ਵਿਦੇਸ਼ ਵੱਲ ਕੂਚ ਕਰ ਜਾਂਦੇ ਸਨ। ਇਹ ਮਾੜਾ ਦੁਖਾਂਤ ਵੀ ਰਿਹਾ ਹੈ ਕਿ ਪੰਜਾਬ ਦੀ ਬਹੁਤੀ ਨੌਜਵਾਨ ਪੀੜ੍ਹੀ ’ਚੋਂ ਮੁੰਡੇ-ਕੁੜੀਆਂ ਇਸ ਵਿਧੀ ਰਾਹੀਂ ਵਿਦੇਸ਼ ਜਾ ਕੇ ਆਪਣੀ ਅੱਗੇ ਦੀ ਪੜ੍ਹਾਈ ਲਈ ਆਪਣਾ ਦੇਸ਼ ਛੱਡ ਕੇ ਉੱਥੇ ਜਾ ਕੇ ਸੰਘਰਸ਼ਸ਼ੀਲ ਹੋ ਜਾਂਦੇ ਸੀ ਜਿਨ੍ਹਾਂ ’ਚੋਂ ਘੱਟ ਗਿਣਤੀ ਭਾਵੇਂ ਪਾਸ ਹੋ ਜਾਂਦੇ ਸੀ ਪਰ ਬਹੁਤੀ ਗਿਣਤੀ ਜਵਾਨੀ ’ਚ ਪੈਰ ਧਰਦਿਆਂ ਹੀ ਪੰਜਾਬੀ ਨੌਜਵਾਨ ਪੀੜ੍ਹੀ ਤੰਗੀ, ਤੁਰਸ਼ੀ ਤੇ ਆਰਥਿਕ ਦਿੱਕਤਾਂ ਕਾਰਨ ਕਾਫ਼ੀ ਔਖ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਸੀ।
ਹੁਣ ਵਿਦੇਸ਼ੀ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਲੱਖਾਂ ਦੀ ਤਦਾਦ ’ਚ ਵਾਪਸ ਭੇਜਣ ਦੀਆਂ ਸੋਸ਼ਲ ਮੀਡੀਆ ’ਤੇ ਅੱਗ ਵਾਂਗ ਫੈਲ ਰਹੀਆਂ ਪੋਸਟਾਂ ਨੇ ਮੁੜ ਪੰਜਾਬ ਦੀ ਜਵਾਨੀ ਨੂੰ 12ਵੀਂ ਜਮਾਤ ਤੋਂ ਅੱਗੇ ਪੜ੍ਹਨ ਲਈ ਸੂਬੇ ਦੇ ਕਾਲਜਾਂ ਦਾ ਰੁਖ ਕੀਤਾ ਹੈ ਤੇ ਆਈਲੈੱਟਸ ਸੈਂਟਰਾਂ ਦੇ ਬੂਹੇ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਹੋਣ ਲੱਗੇ ਹਨ।
Young People Going To Study Abroad Are Disillusioned With Ielts 90 Percent Ielts Centers Are Closed
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)