ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਵਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਵੀ ਤੰਗ ਕੀਤਾ ਜਾ ਰਿਹਾ ਹੈ। ਕਾਗਜ਼ ਦਾਖਲ ਕਰਨ ਤੋਂ ਰੋਕਣ ਲਈ ਕਈ ਹੱਥਕੰਡੇ ਅਪਣਾਏ ਜਾ ਰਹੇ ਹਨ।ਬਿੱਟੂ ਨੇ ਕਿਹਾ ਕਿ ਆਈਏਐਸ ਤੇ ਆਈਪੀਐਸ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ, ਜੇਕਰ ਕੋਈ ਅਧਿਕਾਰੀ ਧੱਕਾ ਕਰਦਾ ਹੋਇਆ ਜਾਂ ਬੇਨਿਯਮਿਆਂ ਕਰਦਾ ਸਾਹਮਣੇ ਆਇਆ ਤਾਂ ਉਸਦੀ ਕੇਂਦਰ ਕੋਲ ਸ਼ਿਕਾਇਤ ਕਰ ਕੇ ਅਧਿਕਾਰੀ ਖਿਲਾਫ ਵੀ ਸਖ਼ਤ ਕਾਰਵਾਈ ਕਰਵਾਈ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਅਜਿਹੇ ਅਧਿਕਾਰੀਆਂ ਦੇ ਪਿੱਛੇ ਨਹੀਂ ਖੜਨਾ ਤੇ ਨਤੀਜੇ ਅਧਿਕਾਰੀ ਨੂੰ ਹੀ ਭੁਗਤਣੇ ਪੈਣਗੇ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਨਾਮਜਦਗੀਆਂ ਦਾਖਲ ਕੀਤੀਆਂ ਜਾ ਰਹੀਆਂ ਹਨ। ਪੰਜਾਬ ਤੇ ਪਟਿਆਲਾ ਵਿਚ ਕੈਪਟਨ ਪਰਿਵਾਰ ਦਾ ਰਸੂਖ਼ ਹੈ ਤੇ ਵੱਡੀ ਗਿਣਤੀ ਲੋਕ ਭਾਜਪਾ ਨਾਲ ਜੁੜੇ ਹੋਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਪਟਿਆਲਾ ਵਿਚ ਭਾਜਪਾ ਦਾ ਮੇਅਰ ਬਣਦਾ ਹੈ ਤਾਂ ਕੇਂਦਰ ਤੋਂ ਸ਼ਹਿਰ ਦੇ ਲਈ ਵਿਕਾਸ ਫੰਡ ਹਾਸਿਲ ਕਰ ਸਕਦੇ ਹਾਂ। ਇਸ ਲਈ ਨਿਗਮ ਚੋਣਾਂ ਚ ਭਾਜਪਾ ਦੀ ਜਿੱਤ ਜਰੂਰੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ 23 ਫ਼ਸਲਾਂ ਦੀ ਐੱਮਐਸਪੀ ਦੇਣ ਬਾਰੇ ਗੱਲ ਕਰੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਬਿੱਟੂ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਪੂਰੀ ਤਰਾਂ ਗੰਭੀਰ ਹਨ, ਮੋਦੀ ਸਰਕਾਰ ਹੀ ਪਹਿਲੀ ਸਰਕਾਰ ਹੈ ਜਿਸਨੇ ਐੱਮਐਸਪੀ 'ਚ ਸਭ ਤੋਂ ਵੱਧ ਵਾਧਾ ਕੀਤਾ ਹੈ। ਕੇਂਦਰ ਦੇ ਮੰਤਰੀਆਂ ਵਲੋਂ ਵੀ ਕਿਸਾਨਾਂ ਨਾਲ 6 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਗੱਲ ਬੈਠ ਕੇ ਮੁਕਾਉਣੀ ਚਾਹੀਦੀ ਹੈ।
Union Minister Ravneet Bittu s Warning To Officials If Bullied Action Will Be Taken From The Center
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)