MSP ’ਤੇ ਕਾਨੂੰਨੀ ਗਾਰੰਟੀ ਸਮੇਤ ਹੋਰ ਕਿਸਾਨਾਂ ਮੰਗਾਂ ਲਈ ਖਨੌਰੀ ਬਾਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਖ਼ਤਮ ਕਰਨ ਦੀਆਂ ਅਪੀਲਾਂ ’ਤੇ ਕਿਹਾ ਹੈ ਕਿ ਜਦੋਂ ਕੇਂਦਰ ’ਤੇ ਦਬਾਅ ਬਣ ਰਿਹਾ ਹੈ, ਉਸ ਘੜੀ ਮਰਨ ਵਰਤ ਤੋੜਨ ਨਾਲ ਕੇਂਦਰ ’ਤੇ ਦਬਾਅ ਘੱਟ ਜਾਵੇਗਾ। ਸਾਨੂੰ ਇਕਜੁੱਟ ਰਹਿਣ ਤੇ ਹੋਰ ਮਜ਼ਬੂਤ ਹੋਣ ਦੀ ਜ਼ਰੂਰਤ ਹੈ।ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਕੀਤੀ ਜਾ ਰਹੀ ਅਪੀਲ ’ਤੇ ਮੰਗਲਵਾਰ ਨੂੰ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਲਾਹ ਲਈ ਧੰਨਵਾਦ। ਸਾਰੇ ਚਾਹੁੰਦੇ ਹਨ ਕਿ ਉਹ ਮਰਨ ਵਰਤ ਖ਼ਤਮ ਕਰ ਦੇਣ, ਪਰ ਉਨ੍ਹਾਂ ਦੇ ਲੰਬੇ ਮਰਨ ਵਰਤ, 121 ਕਿਸਾਨਾਂ ਦੀ ਭੁੱਖ ਹੜਤਾਲ ਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਬਦੌਲਤ ਪਿਛਲੇ ਸਾਲ ਫਰਵਰੀ ਤੋਂ ਬੰਦ ਕੇਂਦਰ ਨਾਲ ਗੱਲਬਾਤ ਦੇ ਰਸਤੇ ਦੁਬਾਰਾ ਖੁੱਲ੍ਹੇ ਹਨ। ਕੇਂਦਰ ਸਰਕਾਰ ’ਤੇ ਗੱਲਬਾਤ ਦਾ ਦਬਾਅ ਬਣਾਉਣ ’ਚ ਕਾਮਯਾਬੀ ਮਿਲੀ ਹੈ। ਹੁਣ ਜਦੋਂ ਕੇਂਦਰ ’ਤੇ ਦਬਾਅ ਬਣ ਰਿਹਾ ਹੈ, ਇਸ ਘੜੀ ਮਰਨ ਵਰਤ ਤੋੜ ਕੇ ਦਬਾਅ ਖ਼ਤਮ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਇੱਕਜੁਟਤਾ ਤੇ ਮਜ਼ਬੂਤੀ ਬਣਾਈ ਰੱਖਣ ਦੀ ਜ਼ਰੂਰਤ ਹੈ।
ਡੱਲੇਵਾਲ ਨੇ ਕਿਹਾ ਕਿ ਉਹ 14 ਫਰਵਰੀ ਦੀ ਮੀਟਿੰਗ ’ਚ ਸ਼ਾਮਲ ਹੋ ਸਕਣਗੇ ਜਾਂ ਨਹੀਂ, ਇਹ ਤਾਂ ਉਨ੍ਹਾਂ ਦੀ ਸਿਹਤ ਤੇ ਸਮਾਂ ਹੀ ਦੱਸੇਗਾ ਪਰ ਮੀਟਿੰਗ ਲਈ ਤਿਆਰ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਬਾਰੇ ਮਾਹਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਰਾਇ ਲਈ ਜਾਵੇਗੀ, ਤਾਂ ਜੋ ਬੈਠਕ ’ਚ ਅਸੀਂ ਆਪਣੀ ਗੱਲ ਪੂਰੀ ਮਜ਼ਬੂਤੀ ਤੇ ਤੱਥਾਂ ਨਾਲ ਰੱਖ ਸਕੀਏ, ਜਿਸ ਦੀ ਬਦੌਲਤ ਐੱਮਐੱਸਪੀ ਕਾਨੂੰਨ ਸਮੇਤ 12 ਹੋਰ ਮੰਗਾਂ ਪੂਰੀਆਂ ਕਰਵਾਈਆਂ ਜਾ ਸਕਣ। ਮਰਨ ਵਰਤ ਦੇ 57ਵੇਂ ਮੰਗਲਵਾਰ ਨੂੰ ਡੱਲੇਵਾਲ ਦੀ ਸਿਹਤ ’ਚ ਕੁਝ ਸੁਧਾਰ ਨਜ਼ਰ ਆਇਆ। ਉਨ੍ਹਾਂ ਖ਼ੁਦ ਕਿਹਾ ਕਿ ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਸਿਹਤ ’ਚ ਕੁਝ ਸੁਧਾਰ ਹੈ ਪਰ ਰਾਤ ਭਰ ਨੀਂਦ ਨਹੀਂ ਆਈ। ਦਿਨੇ ਸਿਰ ਦੁਖਦਾ ਰਿਹਾ। ਹਾਲਾਂਕਿ ਉਲਟੀਆਂ ਬੰਦ ਹੋ ਗਈਆਂ ਹਨ ਤੇ ਤੇਜ਼ਾਬ ਬਣਨ ਤੋਂ ਵੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਬੰਦ ਟਰਾਲੀ ਤੋਂ ਮਨ ਭਰ ਜਿਹਾ ਗਿਆ ਹੈ ਤੇ ਬਾਹਰਲੀ ਹਵਾ ’ਚ ਨਿਕਲਣ ਦਾ ਮਨ ਕਰ ਰਿਹਾ ਹੈ।
ਮੰਗਲਵਾਰ ਨੂੰ ਵੀ ਡੱਲੇਵਾਲ ਨੂੰ ਟਰਾਲੀ ਤੋਂ ਬਾਹਰ ਸ਼ਿਫਟ ਨਹੀਂ ਕੀਤਾ ਜਾ ਸਕਿਆ, ਕਿਉਂਕਿ ਉਨ੍ਹਾਂ ਲਈ ਹੋਟਲ ਦੇ ਬਾਹਰ ਬਣਾਇਆ ਜਾ ਰਿਹਾ ਕਮਰਾ ਅਜੇ ਤਿਆਰ ਨਹੀਂ ਹੈ। 20 ਫੁੱਟ ਲੰਬਾ ਤੇ ਅੱਠ ਫੁੱਟ ਚੌੜਾ ਇਹ ਕਮਰਾ ਸਾਊਂਡ ਪਰੂਫ ਹੋਵੇਗਾ, ਤਾਂ ਜੋ ਡੱਲੇਵਾਲ ਦੀ ਸਿਹਤ ’ਤੇ ਸ਼ੋਰ-ਸ਼ਰਾਬੇ ਦਾ ਅਸਰ ਨਾ ਪਵੇ। ਕਮਰੇ ਦੇ ਨਾਲ ਹੀ ਪਖਾਨਾ ਤੇ ਰਸੋਈ ਵੀ ਬਣਾਈ ਜਾਵੇਗੀ। ਕਮਰੇ ’ਚ ਸਰਦੀ ਤੋਂ ਬਚਾਅ ਲਈ ਹੀਟਰ, ਗੀਜ਼ਰ ਦਾ ਵੀ ਪ੍ਰਬੰਧ ਹੋਵੇਗਾ। ਡਾਕਟਰਾਂ ਦੀ ਸਲਾਹ ਮੁਤਾਬਕ ਮੈਡੀਕਲ ਸਾਜੋ ਸਾਮਾਨ ਦਾ ਪ੍ਰਬੰਧ ਤੇ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਕਮਰੇ ’ਚ ਸ਼ੀਸ਼ੇ ਦੀਆਂ ਵੱਡੀਆਂ ਖਿੜਕੀਆਂ ਹੋਣਗੀਆਂ, ਤਾਂ ਜੋ ਹਵਾ ਤੇ ਧੁੱਪ ਕਮਰੇ ’ਚ ਪਹੁੰਚ ਸਕੇ। ਹੇਠਾਂ ਟਾਇਰ ਲਗਾਏ ਜਾਣਗੇ, ਤਾਂ ਜੋ ਆਰਜ਼ੀ ਕਮਰੇ ਨੂੰ ਧੁੱਪ ਮੁਤਾਬਕ ਸਹੀ ਦਿਸ਼ਾ ’ਚ ਘੁਮਾਇਆ ਜਾ ਸਕੇ। ਹਰਿਆਣਾ ਦੇ ਕਿਸਾਨ ਨੇਤਾ ਅਭਿਮੰਨਿਊ ਕੋਹਾੜ ਨੇ ਕਿਹਾ ਇਸ ਕਮਰੇ ਦੇ ਆਲੇ ਦੁਆਲੇ ਨੂੰ ਬੈਕਟੀਰੀਆ ਮੁਕਤ ਕਰਨ ਲਈ ਮਾਹਰਾਂ ਦੀ ਟੀਮ ਸਾਫ਼ ਸਫਾਈ ਤੇ ਦਵਾਈਆਂ ਦਾ ਛਿੜਕਾਅ ਕਰ ਰਹੀ ਹੈ।
When Pressure Is Building On The Centre Breaking The Fast Will Reduce The Pressure On The Centre The Road Which Has Been Closed For A Year Is Open Due To This Movement
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)