ਤਰਨਤਾਰਨ ਜ਼ਿਲ੍ਹੇ ਦੀ ਸਬ ਡਵੀਜ਼ਨ ਪੱਟੀ ਅਧੀਨ ਆਉਂਦੇ ਪਿੰਡ ਸਭਰਾ ਵਿਖੇ ਇਕ ਘਰ ’ਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਦੌਰਾਨ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਇਕ ਲੜਕੇ ਦੀ ਮੌਤ ਹੋ ਗਈ ਤੇ 15 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚਪਿੰਡ ਸਭਰਾ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਵੈਲਿਡੰਗ ਤੇ ਆਟਾ ਚੱਕੀ ਦਾ ਕੰਮ ਕਰਨ ਵਾਲੇ ਹਰਭਜਨ ਸਿੰਘ ਲਵਲੀ ਦੇ ਘਰ ਬੇਟੇ ਨੇ ਜਨਮ ਲਿਆ ਸੀ। ਉਸ ਦੇ ਸਵਾ ਮਹੀਨੇ ਦਾ ਹੋਣ ’ਤੇ ਐਤਵਾਰ ਨੂੰ ਘਰ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਗਿਆ ਸੀ। ਘਰ ਦੀ ਪਹਿਲੀ ਮੰਜ਼ਿਲ ’ਤੇ ਇਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਜਦਕਿ ਦੂਜੇ ਪਾਸੇ ਟੈਂਟ ਲਗਾ ਕੇ ਹਲਵਾਈ ਲਗਾਏ ਗਏ ਸਨ। ਘਰ ਦੀ ਛੱਤ ਲੱਕੜ ਦੇ ਬਾਲਿਆਂ ਤੇ ਲੋਹੇ ਦੇ ਗਾਰਡਰਾਂ ਦੀ ਸੀ, ਜਿਹੜੀ ਕਰੀਬ 25 ਸਾਲ ਪਹਿਲਾਂ ਬਣਾਈ ਗਈ ਸੀ। ਹਲਵਾਈਆਂ ਦੇ ਨਾਲ ਹੀ ਮਹਿਮਾਨਾਂ ਨੂੰ ਵੀ ਲੰਗਰ ਛਕਾਉਣ ਲਈ ਬਿਠਾਇਆ ਗਿਆ ਸੀ। ਦੁਪਹਿਰ ਸਵਾ ਇਕ ਵਜੇ ਵਜ਼ਨ ਜ਼ਿਆਦਾ ਹੋਣ ਕਾਰਨ ਛੱਤ ਡਿੱਗ ਗਈ। ਵੱਡੀ ਗਿਣਤੀ ’ਚ ਲੋਕ ਛੱਤ ਦੇ ਮਲਬੇ ਹੇਠਾਂ ਦੱਬ ਗਏ। ਪਿੰਡ ਵਾਲਿਆਂ ਨੇ ਸਾਰਿਆਂ ਨੂੰ ਮਲਬੇ ਹੇਠਾਂ ਕੱਢਿਆ। ਪੱਟੀ ਤੇ ਤਰਨਤਾਰਨ ਤੋਂ ਚਾਰ ਐਂਬੁਲੈਂਸ ਗੱਡੀਆਂ ਮੰਗਵਾ ਕੇ ਸਾਰਿਆਂ ਨੂੰ ਸਿਵਲ ਹਸਪਤਾਲ, ਤਰਨਤਾਰਨ ਦਾਖ਼ਲ ਕਰਵਾਇਆ ਗਿਆ। ਹਸਪਤਾਲ ਲਿਜਾਣ ਦੌਰਾਨ ਹਰੀਕੇ ਤੋਂ ਆਏ ਲਵਲੀ ਦੀ ਭੂਆ ਦੇ ਪੁੱਤਰ ਗੁਰਪ੍ਰੀਤ ਸਿੰਘ (32) ਨੇ ਦਮ ਤੋੜ ਦਿੱਤਾ।
The Roof Of The House Fell During The Paath Bhog Of Sukhmani Sahib One Dead 15 Injured
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)