ਚਰਨਜੀਤ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਦੀਆਂ ਹਦਾਇਤਾਂ ਤੇ ਕੰਮ ਕਰਦਿਆਂ ਹਰਿੰਦਰ ਸਿੰਘ ਗਿੱਲ ਐਸ.ਪੀ (ਡੀ) ਜੀ ਅਤੇ ਸ਼੍ਰੀ ਧਰਮਿੰਦਰ ਕਲਿਆਣ ਡੀ.ਐਸ.ਪੀ ਜੰਡਿਆਲਾ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋ ਰੋਇਲ ਫਿਲਿੰਗ ਸਟੇਸ਼ਨ ਜੰਡਿਆਲਾ ਵਿਖੇ ਲੁੱਚ-ਖੋਹ ਕਰਨ ਵਾਲਾ ਦੋਸ਼ੀ ਬਘੇਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਜੋਧਾਨਗਰੀ ਥਾਣਾ ਤਰਸਿੱਕਾ ਨੂੰ ਖੋਹ ਸਮੇਂ ਵਰਤੇ 32 ਬੋਰ ਰਿਵਾਲਵਰ ਅਤੇ 05 ਜਿੰਦਾ ਰੌਂਦਾ ਸਮੇਤ ਗ੍ਰਿਫ਼ਤਾਰ।
ਜੋ ਮਿਤੀ 08.02.2025 ਨੂੰ ਬਲਦੇਵ ਸਿੰਘ ਪੁੱਤਰ ਕਿਸ਼ੋਰੀ ਲਾਲ ਵਾਸੀ ਚੇਲੀਆਂ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਹਾਲ ਵਾਸੀ ਰੋਇਲ ਫੀਲਿੰਗ ਸਟੇਸ਼ਨ ਭੰਗਵਾਂ ਨੇ ਮੁੱਖ ਅਫ਼ਸਰ ਥਾਣਾ ਜੰਡਿਆਲਾ ਨੂੰ ਇਤਲਾਹ ਦਿੱਤੀ ਕਿ ਅੱਜ 11 ਵਜੇ ਦੇ ਕਰੀਬ ਇੱਕ ਮੋਟਰ ਸਾਈਕਲ ਸਵਾਰ ਨੌਜਵਾਨ ਵੱਲੋਂ ਪਿਸਟਲ ਦੀ ਨੌਕ 'ਤੇ ਉਸ ਕੋਲੋ 6500/- ਰੁਪਏ ਦੀ ਲੁੱਟ-ਖੋਹ ਕਰ ਕੇ ਆਪਣੇ ਮੋਟਰ ਸਾਈਕਲ 'ਤੇ ਫਰਾਰ ਹੋ ਗਿਆ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋ ਮੁਕੱਦਮਾ ਨੰ. 20 ਮਿਤੀ 8-2-2025 ਜੁਰਮ 308(5) ਬੀ.ਐਨ ਐਸ 25-54-59 ਅਸਲਾ ਐਕਟ ਤਹਿਤ ਦਰਜ ਰਜਿਸਟਰ ਕਰ ਕੇ ਵੱਖ-ਵੱਖ ਟੀਮਾ ਬਣਾ ਕੇ ਉਕਤ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜੋ ਦੋਰਾਨੇ ਜਾਂਚ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋ ਦੋਸ਼ੀ ਬਘੇਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਜੋਧਾਨਗਰੀ ਥਾਣਾ ਤਰਸਿੱਕਾ ਨੂੰ ਵਾਰਦਾਤ ਸਮੇਂ ਵਰਤਿਆ 32 ਬੋਰ ਰਿਵਾਲਵਰ ਅਤੇ 05 ਜਿੰਦਾ ਰੌਂਦਾ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਉਕਤ ਗ੍ਰਿਫ਼ਤਾਰ ਦੋਸ਼ੀ ਕੋਲੋ ਪੁੱਛਗਿਛ ਜਾਰੀ ਹੈ ਅਤੇ ਹੋਰ ਖੁਲਸੇ ਹੋਣ ਦੀ ਉਮੀਦ ਹੈ।
Jandiala Police Arrested The Accused Who Robbed A Petrol Pump Along With A 32 Bore Revolver And A Handgun
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)