ਲੁਧਿਆਣਾ : (ਅਮਰਪ੍ਰੀਤ ਸਿੰਘ ਮੱਕੜ) ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਦੇ ਮੁਲਾਜ਼ਮਾਂ ਦੀ ਜੱਥੇਬੰਦੀ ਵਲੋਂ ਧਰਨੇ ਪ੍ਰਦਸ਼ਨ ਤੋਂ ਬਾਅਦ ਸਰਕਾਰ ਨੇ ਬਰਖਾਸਤ ਮੁਲਾਜ਼ਮ ਨੂੰ ਬਹਾਲ ਕਰ ਦਿੱਤਾ ਹੈ | ਯੂਨੀਅਨ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ 3 ਦਿਨ ਦਾ ਸਮਾਂ ਦਿੱਤਾ ਸੀ ਪਰ ਉਸ ਤੋਂ ਪਹਿਲਾਂ ਹੀ ਮੁਲਾਜ਼ਮ ਨੂੰ ਬਹਾਲ ਕਰ ਦਿੱਤਾ ਹੈ |
ਇਹ ਵੀ ਦਸ ਦਈਏ ਕਿ ਯੂਨੀਵਰਸਿਟੀ ਦੇ ਮੁਲਾਜ਼ਮ ਦਾ ਆਮ ਆਦਮੀ ਪਾਰਟੀ ਦੇ ਆਗੂ ਨਾਲ ਪੰਗਾ ਪਿਆ ਸੀ | ਇਹ ਵੀ ਦੋਸ਼ ਲੱਗਦੇ ਹਨ ਕਿ ਆਪ ਆਗੂ ਨੇ ਆਪਣਾ ਅਸਰ ਰਰੁਖ ਦਿਖਾਉਂਦੇ ਹੋਏ ਮੁਲਾਜ਼ਮ ਨੂੰ ਸਸਪੈਂਡ ਕਰਵਾ ਦਿੱਤਾ ਸੀ | ਮੁਲਾਜ਼ਮ ਤੇ ਕਾਰਵਾਈ ਤੋਂ ਬਾਅਦ ਮੁਲਾਜ਼ਮਾਂ ਦੀ ਜਥੇਬੰਦੀ ਨੇ ਰੋਸ ਪ੍ਰਦਸ਼ਨ ਵੀ ਕੀਤਾ ਸੀ |
ਸੂਤਰਾਂ ਅਨੁਸਾਰ ਆਪ ਆਗੂ ਨੂੰ ਪਾਰਟੀ ਚੋ ਸਸਪੈਂਡ ਵੀ ਕਰ ਦਿੱਤਾ ਗਿਆ ਹੈ |
Dismissed Employee Of Agricultural University Reinstated After Protest Action Against Aap Leader Also Planned
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)