ਅੱਜ ਕਰੀਬ 1 ਵਜੇ ਮਾਛੀਵਾਡ਼ਾ ਨੇਡ਼੍ਹਲੇ ਪਿੰਡਾਂ ਵਿਚ ਅਸਮਾਨ ’ਚ ਜਹਾਜ਼ ਵਲੋਂ ਜਦੋਂ ਅੰਗਾਰੇ ਛੱਡੇ ਗਏ ਤਾਂ ਲੋਕਾਂ ਵਿਚ ਸਹਿਮ ਦਾ ਮਾਹੌਲ ਛਾ ਗਿਆ ਤਾਂ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਜਿਸ ਨੂੰ ਪਾਕਿਸਤਾਨ ਵਲੋਂ ਹਮਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ। ਅਸਮਾਨ ਵਿਚ ਅੰਗਾਰੇ ਛੱਡਦੇ ਜਹਾਜ਼ ਦੀ ਵੀਡੀਓ ਜਦੋਂ ਵਾਈਰਲ ਹੋਈ ਤਾਂ ਇਹ ਜਹਾਜ ਨੇਡ਼੍ਹਲੇ ਪਿੰਡ ਕਾਉਂਕੇ, ਅਕਾਲਗਡ਼੍ਹ, ਛੌਡ਼ੀਆਂ ਤੋਂ ਗੁਜ਼ਰ ਰਿਹਾ ਸੀ। ਵੀਡੀਓ ਵਾਈਰਲ ਹੋਣ ਤੋਂ ਬਾਅਦ ਮਾਛੀਵਾਡ਼ਾ ਫੋਰਸ ਤੋਂ ਇਲਾਵਾ ਪੁਲਸ ਉੱਚ ਅਧਿਕਾਰੀ ਜਿਸ ਵਿਚ ਐੱਸ.ਐੱਸ.ਪੀ. ਖੰਨਾ ਡਾ. ਜੋਤੀ ਯਾਦਵ, ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਇਨ੍ਹਾਂ ਪਿੰਡਾਂ ਵਿਚ ਮੌਕੇ ’ਤੇ ਪੁੱਜੇ। ਜਹਾਜ਼ ਵਲੋਂ ਅੰਗਾਰੇ ਸੁੱਟਣ ਤੋਂ ਬਾਅਦ ਆਲੇ ਦੁਆਲੇ ਖੇਤਾਂ ਵਿਚ ਵੀ ਤਲਾਸ਼ ਕੀਤੀ ਗਈ ਕਿ ਕਿਤੇ ਕੋਈ ਮਿਜਾਇਲ ਜਾਂ ਬੰਬਨੁਮਾ ਵਸਤੂ ਤਾਂ ਨਹੀਂ ਗਿਰੀ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ।
ਮੌਕੇ ’ਤੇ ਪੁੱਜੇ ਐੱਸ.ਐੱਸ.ਪੀ. ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਕਾਉਂਕੇ ਨੇਡ਼੍ਹੇ ਅਸਮਾਨ ਵਿਚ ਘੁੰਮਦੇ ਜਹਾਜ਼ ਵਲੋਂ ਅੰਗਾਰੇ ਛੱਡੇ ਗਏ ਹਨ ਤਾਂ ਤੁਰੰਤ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸਾਸ਼ਨ ਵਲੋਂ ਏਅਰ ਫੋਰਸ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਅਸਮਾਨ ਵਿਚ ਜੋ ਜਹਾਜ਼ ਵਲੋਂ ਅੰਗਾਰੇ ਛੱਡੇ ਗਏ ਹਨ ਉਹ ਕੇਵਲ ਫੌਜੀ ਅਭਿਆਸ ਹੈ ਅਤੇੇ ਜਹਾਜ਼ ਵਲੋਂ ਅਜਿਹਾ ਕੁਝ ਨਹੀਂ ਸੁੱਟਿਆ ਗਿਆ ਜਿਸ ਨਾਲ ਲੋਕਾਂ ਦਾ ਜਾਨੀ, ਮਾਲੀ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਲੋਕ ਘਬਰਾਉਣ ਨਾ ਅਤੇ ਨਾ ਹੀ ਅਜਿਹੀਆਂ ਅਫ਼ਵਾਹਾਂ ਫੈਲਾਉਣ ਜਿਸ ਨਾਲ ਆਮ ਜਨਤਾਂ ਵਿਚ ਸਹਿਮ ਦਾ ਮਾਹੌਲ ਫੈਲੇ। ਐੱਸ.ਐੱਸ.ਪੀ. ਨੇ ਕਿਹਾ ਕਿ ਜੰਗ ਦੇ ਮਾਹੌਲ ਦੌਰਾਨ ਕੋਈ ਵਿਅਕਤੀ ਅਜਿਹੀ ਵੀਡੀਓ ਵਾਈਰਲ ਨਾ ਕਰੇ ਜਿਸ ਨਾਲ ਲੋਕਾਂ ਵਿਚ ਡਰ ਬੈਠੇ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿਚ ਕੋਈ ਘਟਨਾ ਵਾਪਰਦੀ ਹੈ ਤਾਂ ਵੀਡੀਓ ਵਾਈਰਲ ਕਰਨ ਤੋਂ ਪਹਿਲਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ, ਸਹਾਇਕ ਥਾਣੇਦਾਰ ਕਰਨੈਲ ਸਿੰਘ ਵੀ ਮੌਜੂਦ ਸਨ।
People Are Terrified By The Embers From The Plane In The Sky In A War Atmosphere
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)