ਨਹਿਰ 'ਚ ਡੁੱਬਣ ਕਾਰਨ ਲੁਧਿਆਣਾ ਦੇ ਦੋ ਮੁੰਡਿਆਂ ਦੀ ਮੌਤ ਨਹਿਰ 'ਚ ਨਹਾਉਂਦੇ ਸਮੇਂ ਹੋਇਆ ਹਾਦਸਾ

12/05/2025 | Public Times Bureau | Panjab

ਲੁਧਿਆਣਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਤਾਜਪੁਰ ਰੋਡ ਸਥਿਤ ਬਾਲਾਜੀ ਪੁਲ ਦੇ ਨੇੜੇ ਉਹ ਸਮਾਂ ਦੁਰਘਟਨਾ ਵਾਪਰੀ ਜਦੋਂ ਦੋ ਨਾਬਾਲਿਗ ਲੜਕੇ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬ ਗਏ। ਇਹ ਦਰਦਨਾਕ ਹਾਦਸਾ ਐਤਵਾਰ ਨੂੰ ਉਸ ਸਮੇਂ ਹੋਇਆ, ਜਦੋਂ ਦੋਹਾਂ ਲੜਕਿਆਂ ਨੇ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ ਅਤੇ ਨਹਿਰ ਦੇ ਨੇੜੇ ਚਲੇ ਗਏ। ਇਹ ਦੋ ਲੜਕੇ ਗੁਰੂ ਰਾਮਦਾਸ ਨਗਰ, ਤਾਜਪੁਰ ਰੋਡ ਦੇ ਰਹਿਣ ਵਾਲੇ ਸਨ ਅਤੇ ਨੇੜਲੇ ਬਾਬਾ ਜੀ ਦੇ ਸਮਾਗਮ ਵਿੱਚ ਮੱਥਾ ਟੇਕਣ ਆਏ ਸਨ।ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਦੀ ਉਮਰ 15 ਸਾਲ ਅਤੇ ਦੂਜੇ ਦੀ 13 ਸਾਲ ਸੀ। ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੋਹਾਂ ਬੁੱਧਾ ਨਹਿਰ ਦੇ ਨੇੜੇ ਪੁੱਜੇ ਅਤੇ ਨਹਾਉਣ ਲੱਗ ਪਏ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਨਹਿਰ ਦੀ ਗਹਿਰਾਈ ਕਿੰਨੀ ਡੂੰਘੀ ਹੋ ਸਕਦੀ ਹੈ।

ਗਹਿਰਾਈ ਦਾ ਅੰਦਾਜਾ ਨਾ ਲਗਣ ਕਾਰਨ ਦੋਹਾਂ ਨਾਬਾਲਿਗ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦਰਦਨਾਕ ਹਾਦਸੇ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਦੱਸ ਦਈਏ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਹਰ ਸਾਲ ਅਪੀਲ ਕੀਤੀ ਜਾਂਦੀ ਹੈ ਕਿ ਗਰਮੀ ਤੋਂ ਰਾਹਤ ਦੇ ਪਾਉਣ ਦੇ ਲਈ ਨਹਿਰਾਂ, ਨਾਲਿਆਂ, ਸੂਹਿਆਂ ਦੇ ਵਿੱਚ ਨਹਾਉਂਣ ਤੋਂ ਗੁਰੇਜ਼ ਕਰੋ।


Two Boys From Ludhiana Die Due To Drowning In Canal Accident Occurred While Bathing In Canal


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App