ਵਾਢੀ ਕਰਨ ਗਏ ਭੈਣ-ਭਰਾ ਬਿਆਸ ਦਰਿਆ 'ਚ ਡੁੱਬੇ ਭਰਾ ਦੀ ਲਾਸ਼ ਬਰਾਮਦ

12/05/2025 | Public Times Bureau | Panjab

ਜ਼ਿਲ੍ਹਾ ਕਪੂਰਥਲਾ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਆਹਲੀ ਕਲਾਂ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਵਾਢੀ ਕਰਨ ਗਏ ਖੇਤ ਮਜ਼ਦੂਰ ਭੈਣ-ਭਰਾ ਅਚਾਨਕ ਦਰਿਆ ਬਿਆਸ ਦੇ ਵਿੱਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਲ ਦਰਿਆ ਬਿਆਸ ਦੇ ਕੰਢੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਘਰ ਵਾਪਸ ਪਰਤਨ ਸਮੇਂ ਹੱਥ ਮੂੰਹ ਧੋਣ ਜਾਂ ਪਾਣੀ ਪੀਣ ਲਈ ਦਰਿਆ ਕਿਨਾਰੇ ਪੁੱਜੇ ਤਾਂ ਅਚਾਨਕ ਪੈਰ ਤਿਲਕਣ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਦੋਵੇਂ ਭੈਣ ਭਰਾ ਡੁੱਬ ਗਏ। ਜਿਨਾਂ ਵਿੱਚੋਂ ਭਰਾ ਦੀ ਲਾਸ਼ ਬਰਾਮਦ ਹੋ ਗਈ ਹੈ ਜਿਸ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਪੱਪੂ(35) ਪੁੱਤਰ ਜੋਗਿੰਦਰ ਪਾਲ ਵਾਸੀ ਸੁਲਤਾਨਪੁਰ ਰੂਰਲ ਦੇ ਰੂਪ ਵਿੱਚ ਹੋਈ ਹੈ।

ਜਦ ਕਿ ਉਸ ਦੀ ਭੈਣ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਕਰਨ ਲਈ ਆਉਂਦੇ ਹਨ। ਪੱਪੂ ਅਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਪਿੰਡ ਆਹਲੀ ਕਲਾਂ ਦਰਿਆ ਬਿਆਸ ਦੇ ਕੰਢੇ ਆਏ ਸਨ। ਜਦੋਂ ਉਹ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਦੋਹਾਂ ਨੇ ਸੋਚਿਆ ਕਿ ਮੂੰਹ ਹੱਥ ਧੋ ਕੇ ਪਾਣੀ ਪੀ ਲਈਏ, ਜਿਸ ਤੋਂ ਬਾਅਦ ਉਹ ਦੋਵੇ ਭੈਣ-ਭਰਾ ਦਰਿਆ ਬਿਆਸ ਦੇ ਕੰਢੇ ਪਹੁੰਚਦੇ ਹਨ। ਇਸ ਦੌਰਾਨ ਦੋਹਾਂ ਵਿੱਚੋਂ ਭੈਣ ਦਾ ਪੈਰ ਤਿਲਕਣ ਮਗਰੋਂ ਉਹ ਡੂੰਘੇ ਪਾਣੀ ਦੀ ਲਪੇਟ ਵਿੱਚ ਆ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਭਰਾ ਵੱਲੋਂ ਵੀ ਛਲਾਂਗ ਲਗਾਈ ਜਾਂਦੀ ਹੈ ਪਰ ਇੱਕ ਦੂਜੇ ਨੂੰ ਬਚਾਉਂਦਿਆਂ ਉਹ ਦੋਵੇਂ ਡੂੰਘੇ ਪਾਣੀ ਵਿੱਚ ਡੁੱਬ ਜਾਂਦੇ ਹਨ। ਫਿਲਹਾਲ ਪੱਪੂ ਦੀ ਲਾਸ਼ ਬਰਾਮਦ ਹੋ ਗਈ ਹੈ ਜਦਕਿ ਲੜਕੀ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ। ਜਾਣਕਾਰੀ ਦੇ ਅਨੁਸਾਰ ਪੱਪੂ ਸ਼ਾਦੀਸ਼ੁਦਾ ਸੀ ਜਦਕਿ ਉਸਦੀ ਭੈਣ ਅਜੇ ਕੁਆਰੀ ਸੀ।

Siblings Who Went To Harvest Brother s Body Found After Drowning In Beas River


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App