ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਡਾ. ਜਗਤਾਰ ਸਿੰਘ ਧੀਮਾਨ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ, ਦਲਜੀਤ ਸਿੰਘ ਯੂ.ਐੱਸ.ਏ, ਡਾ. ਸੰਜੀਵ ਦੇਵਗਨ, ਕਰਨਲ ਸੁਨੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਕੌਮੀ ਪ੍ਰਧਾਨ ਬਾਵਾ ਨੇ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 13 ਮਈ ਨੂੰ ਸਰਹਿੰਦ ਫਤਿਹ ਦਿਵਸ 'ਤੇ ਸਵੇਰੇ ਕੱਢੇ ਜਾ ਰਹੇ ਵਿਸ਼ਾਲ ਮਾਰਚ ਦੀਆਂ ਤਿਆਰੀਆਂ ਮੁਕੰਮਲ ਹਨ । ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੂਪ ਦੀ ਅਗਵਾਈ ਹੇਠ ਇਹ ਫਤਿਹ ਮਾਰਚ ਰਕਬਾ ਭਵਨ ਤੋਂ ਸੈਂਕੜੇ ਗੱਡੀਆਂ ਦੇ ਕਾਫਲੇ ਸਮੇਤ ਸਵੇਰੇ 10 ਵਜੇ ਅਰੰਭਹੋਵੇਗਾ ਜੋ ਦੁਪਹਿਰ 1 ਵਜੇ ਚੱਪੜਚਿੜੀ ਪਹੁੰਚੇਗਾ। ਚੱਪੜਚਿੜੀ ਵਿਖੇ ਢਾਡੀ, ਕਵੀਸ਼ਰ ਅਤੇ ਇਤਿਹਾਸਕਾਰ ਵਿਚਾਰ ਪੇਸ਼ ਕਰਨਗੇ। ਇਹ ਮਾਰਚ ਲੰਗਰ ਛਕਣ ਤੋਂ ਬਾਅਦ 3 ਵਜੇ ਸਰਹਿੰਦ ਵਿਖੇ ਫਤਿਹ ਦਾ ਝੰਡਾ ਲਹਿਰਾਉਣ ਲਈ ਰਵਾਨਾ ਹੋਵੇਗਾ।
ਝੰਡਾ ਲਹਿਰਾਉਣ ਦੀ ਰਸਮ ਸ਼ਾਮ 5 ਵਜੇ ਹੋਵੇਗੀ। ਉਪਰੰਤ ਫਤਿਹਗੜ੍ਹ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਅਤੇ ਚੜਦੀ ਕਲਾਂ ਦੀ ਅਰਦਾਸ ਹੋਵੇਗੀ ਅਤੇ ਸਮਾਪਤੀ ਹੋਵੇਗੀ। ਇਸ ਸਮੇਂ ਬਾਵਾ ਨੇ ਅਪੀਲ ਕੀਤੀ ਕਿ ਹਰ ਕਿਸਾਨ 13 ਮਈ ਨੂੰ ਆਪਣੇ ਘਰ ਦੇ ਬਨੇਰੇ 'ਤੇ ਦੇਸੀ ਘਿਓ ਦਾ ਦੀਵਾ ਬਾਲੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਸੁਸ਼ੋਭਿਤ ਕਰੇ ਕਿਉਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਸਦਕਾ ਹੀ ਅੱਜ ਦੇ ਕਿਸਾਨ ਮੁਜਾਹਰਿਆਂ ਤੋਂ ਜਮੀਨਾਂ ਦੇ ਮਾਲਕ ਬਣੇ ਹਨ ਕਿ ਹੱਲ ਵਾਹਕ ਹੀ ਜਮੀਨ ਦਾ ਮਾਲਕ ਹੋਵੇ। ਇਸ ਸਮੇਂ ਫਾਉਂਡੇਸ਼ਨ ਵੱਲੋਂ ਯੂਥ ਨੇਤਾ ਅਮਿਤ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਮਾਰਚ 'ਚ ਸਬੰਧੀ ਟੀ-ਸ਼ਰਟਾਂ ਬਣਵਾਕੇ ਸੰਗਤਾਂ ਨੂੰ ਭੇਂਟ ਕੀਤੀਆਂ।
Preparations For The Historic Fateh March To Begin From Rakba Bhawan On May 13 On The 315th Sirhind Fateh Diwas Are Complete Bawa
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)