ਛੇੜਖਾਨੀ ਕਰਨ ਤੋਂ ਰੋਕਿਆ ਤਾਂ ਗੁਆਂਢੀ ਨੇ ਲੜਕੀ ਦੇ ਚਾਚੇ ਨਾਲ ਕੀਤੀ ਕੁੱਟਮਾਰ

14/05/2025 | Public Times Bureau | Panjab

ਜਮਾਲਪੁਰ ਦੇ ਭਾਮੀਆਂ ਖੁਰਦ ਇਲਾਕੇ ਵਿੱਚ ਲੜਕੀ ਨਾਲ ਛੇੜਖਾਨੀ ਕਰਨ ਤੋਂ ਰੋਕਣ ਤੇ ਗੁਆਂਢ ਨੇ ਲੜਕੀ ਦੇ ਚਾਚੇ 'ਤੇ ਹਮਲਾ ਕਰ ਦਿੱਤਾ। ਉਕਤ ਵਾਰਦਾਤ ਦੀ ਸ਼ਿਕਾਇਤ ਮਿਲਣ 'ਤੇ ਥਾਣਾ ਜਮਾਲਪੁਰ ਪੁਲਿਸ ਨੇ ਭਾਮੀਆ ਕਲਾਂ ਦੇ ਰਹਿਣ ਵਾਲੇ ਹਰਨੇਕ ਸਿੰਘ ਦੇ ਬਿਆਨ ਉੱਪਰ ਉਨ੍ਹਾਂ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਗੌਤਮ ਰਾਣਾ ਖਿਲਾਫ ਵੱਖਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ।ਹਰਨੇਕ ਸਿੰਘ ਮੁਤਾਬਕ ਉਨ੍ਹਾਂ ਦੇ ਮੁਹੱਲੇ ਵਿੱਚ ਹੀ ਰਹਿਣ ਵਾਲਾ ਗੌਤਮ ਰਾਣਾ ਉਸ ਦੇ ਨਾਬਾਲਿਗ ਭਤੀਜੀ ਨੂੰ ਰਾਹ ਵਿੱਚ ਆਉਂਦੇ ਜਾਂਦੇ ਰੋਕ ਕੇ ਤੰਗ ਪਰੇਸ਼ਾਨ ਕਰਦਾ ਸੀ। ਜਦੋਂ ਉਸ ਦੀ ਭਤੀਜੀ ਨੇ ਘਰ ਆ ਕੇ ਗੌਤਮ ਦੀਆਂ ਹਰਕਤਾਂ ਬਾਰੇ ਦੱਸਿਆ ਤਾਂ ਉਹ ਆਪਣੇ ਘਰੋਂ ਉਸ ਦੇ ਘਰ ਸਮਝਾਉਣ ਲਈ ਗਿਆ।

ਮੁਲਜ਼ਮ ਨੇ ਉਸ ਨੂੰ ਬਾਹਰ ਗਲੀ ਵਿੱਚ ਬੁਲਾ ਲਿਆ ਅਤੇ ਗਾਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ। ਮੁੱਦਈ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਮੁੱਦਈ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸਾਹਿਬ ਸਿੰਘ ਮੁਤਾਬਕ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Neighbor Beats Up Girl s Uncle For Stopping Him From Molesting Her


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App