ਮਲੋਟ ਰੋਡ 'ਤੇ ਸਥਿਤ ਸਰਕਾਰੀ ਕਾਲਜ ਦੇ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਥ੍ਰੀ ਵਹੀਲਰ ਸਵਾਰ 11 ਵਿਅਕਤੀ ਜ਼ਖ਼ਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ, ਗਿੱਦੜਬਾਹਾ ਤੋਂ ਸਵਾਰੀਆਂ ਲੈ ਕੇ ਇਕ ਥ੍ਰੀ ਵਹੀਲਰ ਫਕਰਸਰ ਲਈ ਰਵਾਨਾ ਹੋਇਆ ਪਰੰਤੂ ਜਦੋਂ ਉਹ ਮਲੋਟ ਰੋਡ ਸਥਿਤ ਸਰਕਾਰੀ ਕਾਲਜ ਦੇ ਸਾਹਮਣੇ ਪੁਹੰਚਿਆ ਤਾਂ ਇਸੇ ਦੌਰਾਨ ਪਿਛੋਂ ਆ ਰਹੀ ਤੇਜ਼ ਰਫ਼ਤਾਰ ਪਿੱਕਅੱਪ ਗੱਡੀ ਨੰ ਪੀ.ਬੀ.05ਏਆਰ 8956 ਨੇ ਥ੍ਰੀ ਵਹੀਲਰ ਨੂੰ ਟੱਕਰ ਮਾਰ ਦਿੱਤੀ। ਓਧਰ ਜ਼ਖ਼ਮੀਆਂ ਦਾ ਇਲਾਜ ਕਰ ਰਹੇ ਸਿਵਲ ਹਸਪਤਾਲ ਦੇ ਡਿਊਟੀ ਡਾ. ਸੈਮ ਸਿੱਧੂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ, ਜਦੋਂਕਿ ਇਨ੍ਹਾਂ ਵਿਚੋਂ 4 ਗੰਭੀਰ ਰੂਪ ਵਿਚ ਜ਼ਖ਼ਮੀਆਂ ਨੂੰ ਬਠਿੰਡਾ ਰੈਫ਼ਰ ਕੀਤਾ ਜਾ ਰਿਹਾ ਹੈ।
Three wheeler And Pickup Collide 11 People Injured Four Seriously
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)