ਪਿੰਡ ਚੱਕ ਦੂਹੇਵਾਲਾ ਨੇੜੇ, ਕਾਰ-ਟਰੈਕਟਰ ਦੀ ਹੁਈ ਆਪਸ ਚ ਟੱਕਰ, ਟਰੈਕਟਰ ਚਾਲਕ ਦੀ ਮੌਤ

28/05/2025 | Public Times Bureau | Panjab

ਪਿੰਡ ਚੱਕ ਦੂਹੇਵਾਲਾ ਨੇੜੇ ਮੁਕਤਸਰ-ਮਲੋਟ ਰੋਡ ’ਤੇ ਕਾਰ ਤੇ ਟਰੈਕਟਰ ਦੀ ਟੱਕਰ ’ਚ ਟਰੈਕਟਰ ਚਾਲਕ ਦੀ ਮੌਤ ਹੋ ਗਈੇ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਰਨਾ ਕਾਰ ਨੰਬਰ ਪੀਬੀ15ਐਕਸ 1732 ਜਿਸਨੂੰ ਗਗਨਦੀਪ ਸਿੰਘ ਵਾਸੀ ਅਬੋਹਰ ਚਲਾ ਰਿਹਾ ਸੀ ਕਿ ਜਦੋਂ ਉਹ ਮੁਕਤਸਰ-ਮਲੋਟ ਰੋਡ ’ਤੇ ਪਿੰਡ ਚੱਕ ਦੂਹੇਵਾਲਾ ਦੇ ਨਜ਼ਦੀਕ ਪੁੱਜੀ ਤਾਂ ਸਾਹਮਣੇ ਮਲੋਟ ਵੱਲ ਜਾ ਰਹੇ ਇੱਕ ਸੋਨਾਲੀਕਾ ਟਰੈਕਟਰ ਨਾਲ ਉਸਦੀ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ ਕਿ ਟਰੈਕਟਰ ਚਾਲਕ ਬਲਰਾਜ ਸਿੰਘ ਵਾਸੀ ਹਨੂੰਮਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਮ੍ਰਿਤਕ ਬਲਰਾਜ ਸਿੰਘ ਪਿੰਡ ਚੱਕ ਦੂਹੇਵਾਲਾ ਵਿਖੇ ਬਣੇ ਲੁੱਕ ਪਲਾਂਟ ’ਚ ਸੜਕ ਠੇਕੇਦਾਰ ਅਧੀਨ ਬਤੌਰ ਡਰਾਈਵਰ ਕੰਮ ਕਰ ਰਿਹਾ ਸੀ ਤੇ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਉਹ ਬੁੱਧਵਾਰ ਸਵੇਰੇ ਕਰੀਬ 8:45 ਵਜੇ ਰਾਜਸਥਾਨੀ ਪੈਟਰੋਲ ਪੰਪ ਤੋਂ ਟਰੈਕਟਰ ’ਚ ਤੇਲ ਪੁਆਉਣ ਉਪਰੰਤ ਵਾਪਿਸ ਪਿੰਡ ਚੱਕ ਦੂਹੇਵਾਲਾ ਸਥਿਤ ਲੁੱਕ ਪਲਾਂਟ ’ਤੇ ਜਾ ਰਿਹਾ ਸੀ ਤੇ ਜਦੋਂ ਉਹ ਅੱਧ ਵਿਚਕਾਰ ਪੁੱਜਾ ਤਾਂ ਮਲੋਟ ਵੱਲ ਜਾ ਰਹੀ ਤੇਜ਼ ਰਫ਼ਤਾਰ ਵਰਨਾ ਕਾਰਨ ਨੇ ਉਸਨੂੰ ਪਿਛਲੇ ਪਾਸਿਓਂ ਟੱਕਰ ਮਾਰ ਦਿੱਤੀ।

ਟੱਕਰ ਐਨੀ ਭਿਆਨਕ ਸੀ ਕਿ ਕਾਰ ਸੜਕ ਕਿਨਾਰੇ ਖਤਾਨਾਂ ’ਚ ਜਾ ਡਿੱਗੀ ਤੇ ਟਰੈਕਟਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਓਧਰ ਇਸ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਐਸਐਸਐਫ਼ ਦੀ ਟੀਮ ਤੇ ਰੁਪਾਣਾ ਪੁਲਿਸ ਚੌਂਕੀ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ ਜਿਨ੍ਹਾਂ ਨੇ ਜਾਂਚ ਉਪਰੰਤ ਪੁਲਿਸ ਚੌਂਕੀ ਇੰਚਾਰਜ ਰਾਜਿੰਦਰ ਸਿੰਘ ਦੀ ਅਗਵਾਈ ’ਚ ਕਾਰ ਚਾਲਕ ਗਗਨਦੀਪ ਸਿੰਘ ਦੇ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਚੌਂਕੀ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਲਾਸ਼ ਪੋਸਟਮਾਰਟਮ ਤੋ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

Near Village Chak Duhewala Car tractor Collision Tractor Driver Dies


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App