ਲੁਧਿਆਣਾ ਪੱਛਮੀ ਤੋਂ ਭਾਜਪਾ ਖੇਡ ਰਹੀ ਹੈ ਵੱਡਾ ਦਾਅ...? ਦੋ 'ਯਾਰ ਅਣਮੁੱਲੇ' ਆਸ਼ੂ ਅਤੇ ਬਿੱਟੂ ਰੋਕਣਗੇ ਕੇਜਰੀਵਾਲ ਦਾ ਰਾਹ ... !

28/05/2025 | Public Times Bureau | Panjab

ਲੁਧਿਆਣਾ ਪੱਛਮੀ ਹਲਕੇ ਤੋਂ ਭਾਜਪਾ ਨੇ ਅੱਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ - ਇਹ ਨਹੀਂ ਕਿ ਉਨ੍ਹਾ ਨੂੰ ਕੋਈ ਢੁਕਵਾਂ ਉਮੀਦਵਾਰ ਨਹੀਂ ਮਿਲ਼ ਰਿਹਾ। ਆਖ਼ਰਕਾਰ ਕੋਈ ਨਾ ਕੋਈ ਉਮੀਦਵਾਰ ਤਾਂ ਚੋਣ ਲੜੇਗਾ ਹੀ । ਇਸ ਵੇਲੇ ਤੱਕ ਮੁਕਾਬਲਾ ਆਪ ਉਮੀਦਵਰ ਸੰਜੀਵ ਅਰੋੜਾ ਅਤੇ ਭਾਰਤ ਭੂਸ਼ਨ ਆਸ਼ੂ ਵਿਚਕਾਰ ਹੀ ਲੱਗ ਰਿਹੈ। ਅਖ਼ੀਰ ਤੱਕ ਰਹੇਗਾ ਵੀ ਇਨ੍ਹਾਂ ਵਿਚਕਾਰ। ਹੁਣ ਭਾਜਪਾ ਅਤੇ ਖ਼ਾਸ ਕਰਕੇ ਰਵਨੀਤ ਬਿੱਟੂ ਕੋਈ ਨਾ ਕੋਈ ਅਜਿਹਾ ਹਰਬਾ ਵਰਤਣਾ ਚਾਹੁੰਦੇ ਨੇ ਕਿ ਕੇਜਰੀਵਾਲ ਦਾ ਸੰਸਦ ਚ ਜਾਣ ਦਾ ਰਾਹ ਰੋਕ ਲਿਆ ਜਾਵੇ। ਜੇ ਆਪ ਉਮੀਦਵਾਰ ਸੰਜੀਵ ਅਰੋੜਾ ਜਿੱਤਦੇ ਨੇ ਤਾਂ ਉਹ ਰਾਜ ਸਭਾ ਤੋਂ ਅਸਤੀਫ਼ਾ ਦੇ ਦੇਣਗੇ ਅਤੇ ਪੰਜਾਬ ਵਜਾਰਤ ਚ ਮੰਤਰੀ ਜਾਂ ਉੱਪ ਮੁੱਖ ਮੰਤਰੀ ਬਣ ਜਾਣਗੇ।

ਇੰਜ ਪੰਜਾਬ ਤੋਂ ਖ਼ਾਲੀ ਹੋਣ ਵਾਲ਼ੀ ਰਾਜ ਸਭਾ ਸੀਟ ਕੇਜਰੀਵਾਲ ਦੇ ਹਿੱਸੇ ਆ ਜਾਏਗੀ। ਪਰ ਭਾਜਪਾ ਅਤੇ ਰਵਨੀਤ ਬਿੱਟੂ ਨੂੰ ਹਰਗਿਜ਼ ਇਹ ਗਵਾਰਾ ਨਹੀਂ ਹੋ ਰਿਹਾ। ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਅਤੇ ਰਵਨੀਤ ਬਿੱਟੂ ਦੀ ਦੋਸਤੀ ਕਿਸੇ ਤੋਂ ਲੁੱਕੀ ਛੁੱਪੀ ਨਹੀਂ । ਇਹ ਦੋਵੇਂ ਕਿਸੇ ਵੇਲ਼ੇ' ਯਾਰ ਅਣਮੁੱਲੇ' ਦੇ ਤੌਰ ਤੇ ਜਾਣੇ ਜਾਂਦੇ ਸਨ। ਹੁਣ ਭਾਜਪਾ ਉਮੀਦਵਾਰ ਦੀ ਦੇਰੀ ਦਾ ਵੱਡਾ ਕਾਰਨ ਵੀ ਇਹੋ ਲੱਗ ਰਿਹੈ। ਵਿਧਾਨ ਸਭਾ ਚੋਣਾਂ ਚ ਇਹ ਸੀਟ ਭਾਵੇਂ ਆਪ ਉਮੀਦਵਾਰ ਗੁਰਪ੍ਰੀਤ ਗੋਗੀ ਨੇ ਜਿੱਤੀ ਸੀ ਪਰ ਲੋਕ ਸਭਾ ਚੋਣਾਂ ਚ ਰਵਨੀਤ ਬਿੱਟੂ ਨੂੰ ਇਥੋਂ ਰਾਜਾ ਵੜਿੰਗ ਨਾਲੋਂ 18000 ਤੋਂ ਵੱਧ ਵੋਟਾਂ ਦੀ ਲੀਡ ਮਿਲੀ ਸੀ। ਅਗਲੇ ਦੋ ਚਾਰ ਦਿਨਾਂ ਵਿੱਚ ਕੀ ਕੁੱਝ ਹੁੰਦਾ ਹੈ, ਕਿਹੜੀ ਤਿਕੜਮ ਬਾਜ਼ੀ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ।

Bjp Is Playing A Big Bet From Ludhiana West Two priceless Friends Ashu And Bittu Will Block Kejriwal s Path


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App