ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ 3 ਸਾਲ ਹੋ ਗਏ ਹਨ। ਇਸ ਮੌਕੇ ਮਾਨਸਾ ਦੇ ਪਿੰਡ ਮੂਸਾ 'ਚ ਸਿੱਧੂ ਦੀ ਯਾਦ 'ਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਰੰਭਿਆ ਗਿਆ ਹੈ, ਜਿਸ ਦਾ ਭੋਗ ਬਾਅਦ ਦੁਪਹਿਰ ਪਾਇਆ ਜਾਵੇਗਾ। ਇਸ ਮੌਕੇ ਸਿੱਧੂ ਦੇ ਫੈਨਜ਼ ਵੱਡੀ ਗਿਣਤੀ 'ਚ ਪਿੰਡ ਮੂਸਾ ਵਿਖੇ ਪਹੁੰਚ ਰਹੇ ਹਨ। ''ਸ਼ੁੱਭ, ਕਦੇ ਤੂੰ ਜਨਮ ਲੈਣ ਮਗਰੋਂ ਤਿੰਨ ਦਿਨਾਂ ਦਾ ਤਿੰਨ ਮਹੀਨਿਆਂ ਦਾ ਤੇ ਕਦੇ ਤਿੰਨ ਸਾਲ ਦਾ ਹੋਇਆ ਸੀ। ਸਾਡੀ ਜ਼ਿੰਦਗੀ 'ਚ ਤੇਰੀ ਦਸਤਕ ਨੇ ਸਾਡੀ ਹਰ ਮੁਸ਼ਕਿਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ ਤੇ ਹਰ ਔਕੜ ਤੇਰਾ ਚਿਹਰਾ ਦੇਖ-ਦੇਖ ਹੱਸ-ਹੱਸ ਕੇ ਪਾਰ ਕੀਤੀ ਪਰ ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ ਤਿੰਨ ਸਾਲ ਬੀਤ ਗਏ ਨੇ, ਤੇਰਾ ਇਨਸਾਫ ਉਡੀਕਦਿਆਂ ਨੂੰ ਵੀ। ਇਨ੍ਹਾਂ 3 ਸਾਲਾ 'ਚ ਜਦੋਂ ਵੀ ਇਨਸਾਫ ਮਿਲਣ ਦੀ ਕੋਈ ਇਕ ਕਿਰਨ ਦਿਖਾਈ ਦਿੱਤੀ, ਉਥੇ ਹੀ ਉਸ ਨੂੰ ਬੁਰੀ ਤਰ੍ਹਾਂ ਤੋੜਿਆ ਤੇ ਇਨ੍ਹਾਂ 3 ਸਾਲਾਂ 'ਚ ਬੇਹੱਦ ਇਤਰਾਜ਼ਯੋਗ ਗਤੀਵਿਧੀਆਂ ਸਾਡੇ ਕੇਸ ਸਬੰਧੀ ਇੰਟਰਨੈੱਟ 'ਤੇ ਵੱਡੇ ਪੱਧਰ 'ਤੇ ਕੀਤੀਆਂ ਗਈਆਂ, ਜਿਨ੍ਹਾਂ 'ਤੇ ਸਾਡੀ ਸਖ਼ਤ ਕਾਰਵਾਈ ਹੋਣ ਦੀ ਉਮੀਦ ਤੱਕ ਵੀ ਵਿਅਰਥ ਗਈ। ਪੁੱਤ ਪਰ ਫਿਰ ਵੀ ਅਸੀਂ ਡੋਲਦੇ ਨਹੀਂ, ਅਸੀਂ ਆਪਣੇ ਹੱਕ ਲਈ ਆਪਣੀ ਆਵਾਜ਼ ਉਠਾਉਂਦੇ ਰਹਾਂਗੇ ਸ਼ੁੱਭ.... ।''
On The Third Death Anniversary Of Sidhu Moosewala Mother Charan Kaur Wrote An Emotional Post Remembering Her Son
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)