ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸ਼ਾਂਤੀ ਦੇ ਦਿਨਾਂ ਵਿਚ ਵੀ ਆਮ ਲੋਕਾਂ ਨੂੰ ਜਾਗਰੂਕ ਰੱਖਣ ਦੇ ਇਰਾਦੇ ਨਾਲਭਾਰਤ ਸਰਕਾਰ ਵੱਲੋਂ ਕੀਤੇ ਹੁਕਮਾਂ ’ਤੇ ਸ਼ਨੀਵਾਰ 31 ਮਈ ਨੂੰ ਸ਼ਾਮ 6 ਵਜੇ ਸਿਵਲ ਡਿਫੈਂਸ ਦੀ ਮੌਕ ਡਰਿੱਲ ਹੋਵੇਗੀ ।ਇਸੇ ਦਿਨ ਰਾਤ 9 ਵਜੇ ਬਲੈਕ ਆਊਟ ਦੀ ਰਿਹਰਸਲ ਵੀ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਅਪਰੇਸ਼ਨ ਸ਼ੀਲਡ ਦੇ ਹਿੱਸੇ ਵਜੋਂ ਸ਼ਨੀਵਾਰ ਨੂੰ ਸਿਵਲ ਡਿਫੈਂਸ ਫਿਰੋਜ਼ਪੁਰ ਵੱਲੋਂ ਮੌਕ ਡਰਿੱਲ ਦੀ ਰਿਹਰਸਲ ਕੀਤੀ ਜਾਵੇਗੀ।ਇਹ ਰਿਹਰਸਲ ਸ਼ਾਮ ਨੂੰ 6 ਵਜੇ ਕੀਤੀ ਜਾਵੇਗੀ ਅਤੇ ਰਾਤ 9 ਵਜੇ ਬਲੈਕ ਆਊਟ ਦੀ ਰਿਹਰਸਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ‘ਪੀਸ ਟਾਈਮ’ ਵਿਚ ਵੀ ਲੋਕਾਂ ਨੂੰ ਜਾਗਰੂਕ ਰੱਖਣ ਦੇ ਇਰਾਦੇ ਨਾਲ ਇਹ ਇਕ ਰੂਟੀਨ ਰਿਹਰਸਲ ਹੈ ,ਇਸ ਲਈ ਇਸ ਸਬੰਧੀ ਕਿਸੇ ਤਰਾਂ ਘਬਰਾਉਣ ਦੀ ਜਰੂਰਤ ਨਹੀਂ ਹੈ।ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਮੌਕ ਡਰਿੱਲ ਵਿਚ ਲੜਾਈ ਦੌਰਾਨ ਵਰਤੇ ਜਾਣ ਵਾਲੇ ਸਾਇਰਨ ਵਜਾ ਕੇ ਉਨ੍ਹਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ । ਉਨ੍ਹਾਂ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਬਲੈਕ ਆਉਟ ਦੌਰਾਨ ਆਪੋ ਆਪਣੀ ਇੱਛਾ ਨਾਲ ਹੀ ਸਾਰੇ ਸ਼ਹਿਰੀ ਲਾਈਟਾਂ ਬੰਦ ਕਰ ਦੇਣ।
Blackout will be in ferozepur tonight at 9 pm
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)