ਕੇਰਲ ਹਾਈ ਕੋਰਟ ਨੇ ਇਕ ਫ਼ੈਸਲੇ ’ਚ ਕਿਹਾ ਹੈ ਕਿ ਪਤੀ ਵਲੋਂ ਪਤਨੀ ਨੂੰ ਤਲਾਕ ਦਾ ਨੋਟਿਸ ਭੇਜਣਾ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਨਹੀਂ ਹੈ। ਹਾਈ ਕੋਰਟ ਨੇ ਟਰਾਇਲ ਕੋਰਟ ਦੇ ਆਦੇਸ਼ ਨੂੰ ਰੱਦ ਕਰਦੇ ਹੋਏ ਇਹ ਫ਼ੈਸਲਾ ਸੁਣਾਇਆ। ਪਤੀ ਵਲੋਂ ਤਲਾਕ ਦਾ ਖਰੜਾ ਭੇਜੇ ਜਾਣ ਦੇ ਬਾਅਦ ਪਤਨੀ ਨੇ ਖੂਹ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਟਰਾਇਲ ਕੋਰਟ ਨੇ ਇਸ ਮਾਮਲੇ ’ਚ ਪਤੀ ਦੇ ਖਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਜੋੜਿਆ ਸੀ।ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਦੋਸ਼ ਹੈ ਕਿ ਪਤੀ ਦੇ ਪਰਿਵਾਰ ਦੇ ਮੈਂਬਰ ਔਰਤ ਦੇ ਘਰ ਆਏ ਤੇ ਤਲਾਕ ਦੇ ਸਮਝੌਤੇ ਦਾ ਖਰੜਾ ਸੌਂਪਿਆ ਤੇ ਇਸਨੂੰ ਦੇਖ ਕੇ ਔਰਤ ਮਾਨਸਿਕ ਰੂਪ ਨਾਲ ਟੁੱਟ ਗਈ। ਟਰਾਇਲ ਕੋਰਟ ਨੇ ਪਾਇਆ ਕਿ ਖੁਦਕੁਸ਼ੀ ਲਈ ਉਕਸਾਉਣ ਦਾ ਕਾਫ਼ੀ ਸਬੂਤ ਸੀ, ਪਰ ਮੈਂ ਇਸ ਸਿੱਟੇ ਤੋਂ ਸਹਿਮਤ ਨਹੀਂ ਹੋ ਸਕਦਾ। ਹਾਈ ਕੋਰਟ ਨੇ ਕਿਹਾ ਕਿ ਖੁਦਕੁਸ਼ੀ ਲਈ ਉਕਸਾਉਣ ਦੇ ਅਪਰਾਧ ਨੂੰ ਸਾਬਿਤ ਕਰਨ ਲਈ ਧਾਰਾ 306 ਆਈਪੀਸੀ (ਧਾਰਾ 108 ਬੀਐੱਨਐੱਸ) ਦੇ ਤਹਿਤ, ਖੁਦਕੁਸ਼ੀ ਲਈ ਸਿੱਧੇ ਤੇ ਅਸਿੱਧੇ ਰੂਪ ਨਾਲ ਉਕਸਾਉਣ ਜਾਂ ਸਾਜ਼ਿਸ਼ ਦਾ ਸਬੂਤ ਹੋਣਾ ਚਾਹੀਦਾ ਹੈ। ਅਪਮਾਨ, ਸੋਸ਼ਣ ਜਾਂ ਧਮਕੀ ਦਾ ਸਿਰਫ ਦੋਸ਼ ਕਾਫ਼ੀ ਨਹੀਂ ਹੈ।
Sending Divorce Notice Is Not A Case Of Incitement To Suicide High Court Makes Important Observation
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)