ਸਥਾਨਕ ਗਲਵੱਡੀ ਇਲਾਕੇ ’ਚ ਲਾਪਤਾ ਹੋਈਆਂ ਤਿੰਨ ਨਾਬਾਲਿਗ ਬੱਚੀਆਂ ਪੁਲਿਸ ਨੇ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਇਹ ਬੱਚੀਆਂ ਚੰਡੀਗੜ੍ਹ ਤੋਂ ਬਰਾਮਦ ਹੋਈਆਂ ਹਨ ਤੇ ਘਰ ਦੇ ਮਾਹੌਲ ਕਰਕੇ ਘਰੋਂ ਮਰਜੀ ਨਾਲ ਗਈਆਂ ਸਨ। ਐੱਸਪੀ ਡੀ ਪਵਨਜੀਤ ਚੌਧਰੀ ਨੇ ਕਿਹਾ ਗਲਵੱਡੀ ਇਲਾਕੇ ਦੀ ਆਹਲੂਵਾਲੀਆ ਕਾਲੋਨੀ ਤੋਂ ਤਿੰਨ ਨਾਬਾਲਿਗ ਬੱਚੀਆਂ ਅੰਜਲੀ (13), ਨੰਦਿਨੀ (11) ਤੇ ਮਮਤਾ (8) ਹੈ, ਜੋ ਕਿ ਸਕੀਆਂ ਭੈਣਾਂ ਹਨ ਜੋ ਅਚਾਨਕ ਘਰੋਂ ਚਲੀਆਂ ਗਈਆਂ। ਇਸ ’ਤੇ ਗੁਮਸ਼ੁਦਾ ਲੜਕੀਆਂ ਦੇ ਪਿਤਾ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਗਿਆ ਸੀ।
ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਤੇ ਥਾਣਾ ਸਿਟੀ 2 ਦੇ ਮੁਖੀ ਤਰਵਿੰਦਰ ਬੇਦੀ ਦੀ ਅਗਵਾਈ ’ਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਬੱਚੀਆਂ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਲਈ ਆਸ-ਪਾਸ ਦੇ ਸੀਸੀਟੀਵੀ ਫੁਟੇਜ਼ ਤੇ ਡਰੋਨ ਕੈਮਰਿਆਂ ਦੀ ਮਦਦ ਨਾਲ ਇਲਾਕੇ ਦੀ ਜਾਂਚ ਕੀਤੀ ਗਈ। ਵੱਖ-ਵੱਖ ਟੀਮਾਂ ਦੀ ਬਣਾ ਕੇ ਮੱਕੀ ਦੀ ਫਸਲ ਤਕ ਦੀ ਜਾਂਚ ਕੀਤੀ ਗਈ। ਕੈਮਰਿਆਂ ਦੀ ਮਦਦ ਨਾਲ ਰੂਟ ਟਰੇਸ ਕਰਨਾ ਸ਼ੁਰੂ ਕੀਤਾ। ਤਿੰਨੋ ਬੱਚੀਆਂ ਦੀਆਂ ਫੋਟੋਆਂ ਸਾਰੇ ਪੰਜਾਬ ਦੇ ਥਾਣਿਆਂ ’ਚ ਭੇਜੀ। ਬੱਚੀਆਂ ਦੀ ਸੂਚਨਾ ਦੇਣ ਵਾਲੇ ਨੂੰ 15 ਹਜ਼ਾਰ ਰੁਪਏ ਨਕਦ ਇਨਾਮ ਰੱਖਿਆ ਗਿਆ।
Missing Girls From Khanna Found In Chandigarh This Reason For Running Away From Home Revealed
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)