ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਹਿੰਦੂਆਂ ਵਿਖੇ ਪਤੀ ਨੇ 15 ਦਿਨ ਪਹਿਲਾਂ ਪਤਨੀ ਬਣਾ ਕੇ ਲਿਆਂਦੀ ਔਰਤ ਦਾ ਕਹੀ ਦੇ ਦਸਤੇ ਨਾਲ ਸਿਰ ਤੇ ਮੂੰਹ ’ਤੇ ਵਾਰ ਕਰਕੇ ਕਤਲ ਕਰ ਦਿੱਤਾ ਹੈ। ਮੁਲਜ਼ਮ ਨੇ ਛਡਾਉਣ ਆਈ ਧੀ ’ਤੇ ਵੀ ਦਸਤੇ ਨਾਲ ਵਾਰ ਕੀਤੇ , ਜਿਸ ਕਾਰਨ ਉਹ ਵੀ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰੀਤ 30 ਸਾਲ ਵਜੋਂ ਹੋਈ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਤੀ ਰਾਜੇਸ਼ ਕੁਮਾਰ ਉਰਫ਼ ਸੰਨੀ ਨੇ ਕੁਝ ਦਿਨ ਪਹਿਲਾਂ ਪ੍ਰੀਤ ਨੂੰ ਉਸ ਦੀ ਸਹਿਮਤੀ ਨਾਲ ਆਪਣੀ ਪਤਨੀ ਬਣਾ ਕੇ ਉਸ ਦੇ ਤਿੰਨ ਬੱਚਿਆਂ ਨੂੰ ਘਰ ਲੈ ਆਇਆ ਸੀ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਡੇਰਾ ਬਾਬਾ ਨਾਨਕ ਥਾਣੇ ਦੇ ਐੱਸਐੱਚਓ ਸਤਪਾਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਵਾਸੀ ਤਲਵੰਡੀ ਹਿੰਦੂਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਬੱਚਿਆਂ ਨਾਲ ਘਰ ’ਚ ਮੌਜੂਦ ਸੀ। ਉਸ ਦੇ ਜੇਠ ਰਾਜੇਸ਼ ਕੁਮਾਰ ਨੇ ਪ੍ਰੀਤ ਨਾਂ ਦੀ ਇਕ ਔਰਤ ਨੂੰ ਆਪਣੀ ਪਤਨੀ ਬਣਾ ਕੇ ਉਸ ਦੇ ਤਿੰਨ ਬੱਚਿਆਂ ਨੂੰ ਉਸ ਦੀ ਸਹਿਮਤੀ ਨਾਲ ਲਗਪਗ 15 ਦਿਨ ਪਹਿਲਾਂ ਘਰ ਲੈ ਆਇਆ ਸੀ। ਉਸ ਨੇ ਦੱਸਿਆ ਕਿ ਪਰ ਦੋਵੇਂ ਕਿਸੇ ਗੱਲ ਨੂੰ ਲੈ ਕੇ 3 ਦਿਨਾਂ ਤੋਂ ਲੜਦੇ ਆ ਰਹੇ ਸਨ ਤੇ 22 ਜੂਨ ਦੀ ਰਾਤ ਨੂੰ ਲਗਪਗ 9 ਵਜੇ ਦੋਵਾਂ ’ਚ ਲੜਾਈ ਹੋ ਗਈ।
ਬਲਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਰੌਲਾ ਸੁਣ ਕੇ ਬਾਹਰ ਗਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਜੇਠ ਘਰ ਦੇ ਵਿਹੜੇ ’ਚ ਪ੍ਰੀਤ ਨੂੰ ਕਹੀ ਦੇ ਦਸਤੇ ਨਾਲ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਰਾਜੇਸ਼ ਨੇ ਲਗਾਤਾਰ ਦਸਤੇ ਨਾਲ ਪ੍ਰੀਤ ਦੇ ਚਿਹਰੇ ਤੇ ਸਿਰ ’ਤੇ ਕਈ ਵਾਰ ਕੀਤੇ, ਜਿਸ ਕਾਰਨ ਪ੍ਰੀਤ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਤੋਂ ਇਲਾਵਾ ਜਦੋਂ ਪ੍ਰੀਤ ਦੀ ਨਾਬਾਲਗ ਧੀ ਨੇ ਆਪਣੀ ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਰਾਜੇਸ਼ ਨੇ ਉਸ ’ਤੇ ਵੀ ਦਸਤੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਲੜਕੀ ਵੀ ਗੰਭੀਰ ਜ਼ਖਮੀ ਹੋ ਗਈ। ਬਾਅਦ ’ਚ ਰਾਜੇਸ਼ ਕੁਮਾਰ ਦਸਤਾ ਛੱਡ ਕੇ ਮੌਕੇ ਤੋਂ ਭੱਜ ਗਿਆ।ਐੱਸਐੱਚਓ ਸਤਪਾਲ ਸਿੰਘ ਨੇ ਦੱਸਿਆ ਕਿ ਕਤਲ ਦੀ ਸੂਚਨਾ ਮਿਲਣ ’ਤੇ ਉਹ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਬਲਵਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਰਾਜੇਸ਼ ਕੁਮਾਰ ਉਰਫ਼ ਸੰਨੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
Murder Of Woman He Married 15 Days Ago Daughter Injured
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)