ਪੰਜਾਬ 'ਚ ਅਧਿਆਪਕਾ ਨੇ ਕੀਤੀ ਆਤਮਹੱਤਿਆ, ਗੰਗੂਵਾਲ ਨਹਿਰ 'ਚੋਂ ਮਿਲੀ ਲਾਸ਼; ਸਕੂਲ ਮੁਲਾਜ਼ਮਾਂ ਖਿਲਾਫ਼ ਕੇਸ ਦਰਜ

03/08/2025 | Public Times Bureau | Panjab

ਮਾਣਕਪੁਰ ਸਰਕਾਰੀ ਸਕੂਲ ਦੀ ਅਧਿਆਪਕਾ ਮਾਨਸੀ ਸ਼ਰਮਾ ਜੋ ਕਿ 26 ਜੁਲਾਈ ਤੋਂ ਗੁੰਮ ਸੀ, ਦੀ ਲਾਸ਼ ਆਖਿਰਕਾਰ ਗੰਗੂਵਾਲ ਤੋਂ ਮਿਲ ਗਈ। ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਸਵੇਰੇ ਮਾਨਸੀ ਸ਼ਰਮਾ ਆਪਣੇ ਘਰ ਤੋਂ ਸਕੂਲ ਲਈ ਤਿਆਰ ਹੋ ਕੇ ਗਈ ਸੀ, ਪਰ ਉਸਦੀਆਂ ਚੱਪਲਾਂ ਅਤੇ ਐਕਟਿਵਾ ਨਹਿਰ ਦੇ ਪੁਲ ’ਤੇ ਮਿਲੀਆਂ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਐਸਐਚਓ ਨੰਗਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਮਾਨਸੀ ਸ਼ਰਮਾ ਦੇ ਪਿਤਾ ਰਾਮਪਾਲ ਸ਼ਰਮਾ ਵੱਲੋਂ ਇੱਕ ਸੁਸਾਈਡ ਨੋਟ ਪੁਲਿਸ ਨੂੰ ਦਿੱਤਾ ਗਿਆ ਸੀ ਅਤੇ ਪੁਲਿਸ ਵੱਲੋਂ ਉਹਨਾਂ ਦੇ ਬਿਆਨਾਂ ਦੇ ਆਧਾਰ ’ਤੇ 29 ਜੁਲਾਈ ਨੂੰ ਇੱਕ ਐਫਆਈਆਰ 129 ਨੰਬਰ ਦਰਜ ਕੀਤੀ ਗਈ ਸੀ, ਜਿਸ ’ਚ ਦੋ ਵਿਅਕਤੀਆਂ ਦੇ ਨਾਮ ਸ਼ਾਮਿਲ ਕੀਤੇ ਗਏ ਸਨ। ਉਹਨਾਂ ਨੇ ਕਿਹਾ ਕਿ ਗੰਗੂਵਾਲ ਹੈੱਡ ਤੋਂ ਮਾਨਸੀ ਸ਼ਰਮਾ ਦੀ ਲਾਸ਼ ਮਿਲ ਗਈ ਹੈ।

ਜਿਸ ਦੀ ਘਰਦਿਆਂ ਵੱਲੋਂ ਸ਼ਨਾਖਤ ਕੀਤੀ ਗਈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਐਸਐਚਓ ਨੰਗਲ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀਆਂ ਦੇ ਨਾਮ ਪੁੱਛੇ ਜਾਣ ਤੇ ਐਸਐਚ ਓ ਨੰਗਲ ਨੇ ਕਿਹਾ ਕਿ ਇਸ ਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ, ਇਸ ਲਈ ਅਜੇ ਨਾਮ ਨਹੀਂ ਦੱਸੇ ਜਾਣਗੇ।

Teacher Commits Suicide In Punjab Body Found In Ganguwal Canal Case Registered Against School Employees


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App