ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨਸ਼ੇ ਦੇ ਮਾਮਲੇ ’ਚ ਬੇਦੋਸ਼ ਕਰਾਰ

04/11/2025 | Public Times Bureau | Panjab

ਅਮਰੀਕਾ ਦੇ ਕੈਲੀਫੋਰਨੀਆ ’ਚ ਹੋਏ ਘਾਤਕ ਸੜਕ ਹਾਦਸੇ ਦੇ ਮਾਮਲੇ ਵਿੱਚ ਨਵੀਂ ਜਾਂਚ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਨਸ਼ੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੇ ਸਮੇਂ ਉਹ ਨਸ਼ੇ ਵਿੱਚ ਨਹੀਂ ਸੀ, ਜਿਵੇਂ ਸ਼ੁਰੂਆਤੀ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ।

ਹਾਲਾਂਕਿ, ਸੈਨ ਬਰਨਾਰਡੀਨੋ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਕਿਹਾ ਹੈ ਕਿ ਲਾਪਰਵਾਹੀ ਨਾਲ ਕਤਲ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ।

ਯੂਬਾ ਸਿਟੀ ਦਾ 21 ਸਾਲਾ ਨਿਵਾਸੀ ਜਸ਼ਨਪ੍ਰੀਤ ਸਿੰਘ 21 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ’ਤੇ ਦੋਸ਼ ਲੱਗਿਆ ਸੀ ਕਿ ਉਸ ਦੀ ਲਾਪਰਵਾਹ ਡਰਾਈਵਿੰਗ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ, ਜਿਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋਏ ਸਨ।

ਇਸਦੇ ਨਾਲ ਹੀ, ਪੰਜਾਬ ’ਚ ਸਾਈਬਰ ਕ੍ਰਾਈਮ ਪੁਲਿਸ ਐੱਸ.ਏ.ਐੱਸ. ਨਗਰ ਨੇ ਦੋ ਵੱਖ-ਵੱਖ ਮਾਮਲਿਆਂ ’ਚ ਅਹਿਮ ਕਾਰਵਾਈ ਕੀਤੀ ਹੈ। ਪੁਲਿਸ ਨੇ ਗੇਮਿੰਗ ਐਪ ਦੇ ਨਾਮ ’ਤੇ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ ਹਨ ਤੇ ਇੱਕ 80 ਸਾਲਾ ਮਹਿਲਾ ਨੂੰ 2 ਕਰੋੜ ਰੁਪਏ ਦੀ ਠੱਗੀ ਤੋਂ ਬਚਾ ਲਿਆ ਹੈ।

ਗ੍ਰਿਫ਼ਤਾਰ ਸ਼ਖ਼ਸਾਂ ਦੀ ਪਹਿਚਾਣ ਅਕਸ਼ੈ ਕੁਮਾਰ (ਸਿਰਸਾ, ਹਰਿਆਣਾ), ਸਿਤੇਸ਼ (ਪਾਟਨ, ਗੁਜਰਾਤ) ਅਤੇ ਚੇਤਨ (ਪਾਟਨ, ਗੁਜਰਾਤ) ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਮੁਕੱਦਮਾ ਨੰਬਰ 52 ਮਿਤੀ 30.10.2025 ਧਾਰਾ 318(4) ਬੀ.ਐੱਨ.ਐੱਸ. ਅਤੇ 66 ਆਈ.ਟੀ. ਐਕਟ ਅਧੀਨ ਦਰਜ ਕੀਤਾ ਗਿਆ ਹੈ।

Punjabi truck driver jashanpreet singh acquitted in drug case in us


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App