ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਸਥਿਤ ਆਈ ਟੀ ਬੀਪੀ ਕੈਂਪ ਦੇ ਸਾਹਮਣੇ ਸਥਿਤ ਰਾਇਲ਼ ਲਿਮੋ ਨਾਮ ਦੇ ਕਾਰਾ ਦੇ ਸ਼ੋਰੂਮ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਸ਼ੋਰੂਮ ਦੇ ਬਾਹਰ ਖੜੀਆਂ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਪਰ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਣਪਛਾਤੇ ਨੌਜਵਾਨ ਜਾਂਦੇ ਹੋਏ ਸਫੇਦ ਰੰਗ ਦੇ ਕਾਪੀ ਦੇ ਕਾਗਜ਼ ਤੇ ਦੋ ਵਿਅਕਤੀਆਂ ਦੇ ਨਾਮ ਲਿਖੀਆਂ ਹੋਈਆਂ ਪਰਚੀਆਂ ਸੁੱਟ ਕੇ ਫਰਾਰ ਹੋ ਗਏ । ਦਾਖਾ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਸੀਸੀ ਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਕਾਰ ਸ਼ੋਰੂਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਵਾਰਦਾਤ ਤੋਂ ਬਾਅਦ ਪਰਚੀਆਂ ਸੁੱਟ ਹੋਏ ਫਰਾਰ





