ਦਿੱਲੀ: ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਰੇਲਵੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬਸਤੀਵਾਦੀ (Colonial) ਸੋਚ ਪੂਰੀ ਤਰ੍ਹਾਂ ਛੱਡਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੰਗਰੇਜ਼ਾਂ ਦੇ ਜ਼ਮਾਨੇ ਦਾ ਪ੍ਰਸਿੱਧ ‘ਬੰਦ ਗਲੇ ਦਾ ਕਾਲਾ ਸੂਟ’ ਹੁਣ ਰੇਲਵੇ ਦੀ ਰਸਮੀ ਪੋਸ਼ਾਕ ਨਹੀਂ ਰਹੇਗਾ। ਇਹ ਪਹਿਨਾਵਾ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਅਤੇ ਹੁਣ ਇਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਹ ਡਰੈੱਸ ਪਹਿਲਾਂ ਨਿਰੀਖਣ, ਪਰੇਡ ਅਤੇ ਵਿਸ਼ੇਸ਼ ਮੌਕਿਆਂ ਤੇ ਸੀਨੀਅਰ ਅਧਿਕਾਰੀਆਂ ਲਈ ਸੀ, ਹਾਲਾਂਕਿ ਗਰੁੱਪ-ਡੀ, ਟ੍ਰੈਕਮੈਨ ਅਤੇ ਤਕਨੀਕੀ ਸਟਾਫ ’ਤੇ ਇਹ ਲਾਗੂ ਨਹੀਂ ਸੀ।
ਰੇਲ ਮੰਤਰੀ ਨੇ ਕਿਹਾ ਕਿ ਬਸਤੀਵਾਦੀ ਮਾਨਸਿਕਤਾ ਨੂੰ ਹਟਾਉਣਾ ਹਰ ਰੇਲਵੇ ਅਧਿਕਾਰੀ ਦੀ ਜ਼ਿੰਮੇਵਾਰੀ ਹੈ, ਚਾਹੇ ਉਹ ਕੰਮ ਕਰਨ ਦਾ ਤਰੀਕਾ ਹੋਵੇ ਜਾਂ ਪਹਿਨਾਵਾ। ਇਸ ਮੌਕੇ ’ਤੇ ਵਿਲੱਖਣ ਕੰਮਾਂ ਲਈ 100 ਰੇਲਵੇ ਅਧਿਕਾਰੀਆਂ ਨੂੰ 70ਵੇਂ ਅਤਿ ਵਿਸ਼ੇਸ਼ ਰੇਲ ਸੇਵਾ ਪੁਰਸਕਾਰ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ।
ਅਸ਼ਵਿਨੀ ਵੈਸ਼ਨਵ ਨੇ ਸਾਲ 2026 ਲਈ ਰੇਲਵੇ ਦੇ ਛੇ ਵੱਡੇ ਟੀਚੇ ਵੀ ਘੋਸ਼ਿਤ ਕੀਤੇ। ਉਨ੍ਹਾਂ ਨੇ ਦੱਸਿਆ ਕਿ “52 ਹਫ਼ਤੇ, 52 ਸੁਧਾਰ” ਅਭਿਆਨ ਦੇ ਤਹਿਤ ਸੇਵਾ, ਉਤਪਾਦਨ, ਨਿਰਮਾਣ ਅਤੇ ਸਹੂਲਤਾਂ ਸਮੇਤ ਹਰ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾਣਗੇ।
English Sign Has Ended In Indian Railways Now Black Coat Will Not Be Worn Government Has Taken A Big Decision
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)