ਜਲੰਧਰ ਦੇ ਅਰਬਨ ਅਸਟੇਟ ਫੇਜ਼-2 ਵਿੱਚ HDFC ਬੈਂਕ ਦੇ ਬਾਹਰ ਦਿਨ ਦਿਹਾੜੇ ਲੁਟੇਰਿਆਂ ਨੇ ਕਾਰ ਵਿੱਚ ਜਾ ਰਹੇ ਇੱਕ ਕਪਲ ਤੋਂ 19 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਔਰਤ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਕਾਰ ਪਾਰਕ ਕਰ ਰਿਹਾ ਸੀ, ਉਸ ਸਮੇਂ ਉਹ ਬੈਂਕ ਦੇ ਬਾਹਰ ਖੜ੍ਹੀ ਸੀ ਅਤੇ ਉਸ ਦੇ ਹੱਥ ਵਿੱਚ ਨਕਦੀ ਨਾਲ ਭਰਿਆ ਬੈਗ ਸੀ। ਇਸੇ ਦੌਰਾਨ ਦੋ ਲੁਟੇਰੇ ਉੱਥੇ ਆਏ ਅਤੇ ਉਸ ਦੇ ਹੱਥੋਂ ਬੈਗ ਖੋਹ ਕੇ ਫਰਾਰ ਹੋ ਗਏ। ਔਰਤ ਮੁਤਾਬਕ ਲੁਟੇਰਿਆਂ ਦੇ ਹੱਥਾਂ ਵਿੱਚ ਤਲਵਾਰ ਵਰਗੀ ਕੋਈ ਚੀਜ਼ ਸੀ।
ਪੀੜਤ ਨੇ ਦੱਸਿਆ ਕਿ ਉਨ੍ਹਾਂ ਦੀ ਆਰਟੀਫੀਸ਼ੀਅਲ ਜਿਊਲਰੀ ਦੀ ਦੁਕਾਨ ਹੈ। ਸਵੇਰੇ ਉਹ ਫੁੱਟਬਾਲ ਚੌਕ ਦੇ ਵਿਜੇ ਨਗਰ ਸਥਿਤ ਇੱਕ ਬੈਂਕ ਤੋਂ 17 ਲੱਖ 10 ਹਜ਼ਾਰ ਰੁਪਏ ਨਕਦੀ ਕੱਢ ਕੇ ਲਿਆਂਦੇ ਸਨ, ਜਦਕਿ 2 ਲੱਖ ਰੁਪਏ ਘਰੋਂ ਮਿਲਾ ਕੇ ਕੁੱਲ 19 ਲੱਖ ਰੁਪਏ ਦੀ ਨਕਦੀ ਕਿਸੇ ਨੂੰ ਪੇਮੈਂਟ ਕਰਨੀ ਸੀ।
ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਸਟੇਸ਼ਨ ਹਾਊਸ ਅਫਸਰ (SHO) ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Another Big Incident In Jalandhar Ran Away With Rs 19 Lakh Cash From Couple
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)