ਬਾਥਰੂਮ 'ਚ ਤਿਲਕਣ ਕਾਰਨ ਵਿਧਾਇਕ ਛੀਨਾ ਜ਼ਖ਼ਮੀ, 25 ਟਾਂਕੇ ਲੱਗੇ

10/02/2026 | Public Times Bureau | Panjab

ਲੁਧਿਆਣਾ – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਅੱਜ ਸ਼ਾਮ ਆਪਣੇ ਘਰ ਦੇ ਬਾਥਰੂਮ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈਆਂ। ਘਰ ਵਿੱਚ ਵਾਸ਼ਵੇਸ਼ਨ ਦੌਰਾਨ ਪੈਰ ਤਿਲਕਣ ਕਾਰਨ ਉਹਨਾਂ ਦਾ ਸਿਰ ਵਾਸ਼ਵੇਸ਼ਨ ਦੀ ਟੂਟੀ ਤੇ ਲੱਗਾ, ਜਿਸ ਨਾਲ ਗੰਭੀਰ ਜਖਮ ਹੋਏ ਅਤੇ ਉਹਨਾਂ ਦੇ ਮੱਥੇ ਤੋਂ ਖੂਨ ਵਗਣ ਲੱਗ ਪਿਆ।
ਤੁਰੰਤ ਪਰਿਵਾਰਕ ਮੈਂਬਰਾਂ ਨੇ ਬੀਬੀ ਛੀਨਾ ਨੂੰ ਦੁੱਗਰੀ ਦੇ ਪ੍ਰੋਫਾਇਲ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਸਿਰ 'ਤੇ 25 ਟਾਂਕੇ ਲਗਾਏ। ਟਾਂਕੇ ਲਗਾਉਣ ਤੋਂ ਬਾਅਦ ਖੂਨ ਬੰਦ ਹੋ ਗਿਆ। ਕੁਝ ਸਮਾਂ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਬੀਬੀ ਛੀਨਾ ਨੂੰ ਛੁੱਟੀ ਦਿੱਤੀ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਘਰ ਵਿੱਚ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਵਿਧਾਇਕ ਦੇ ਨਜ਼ਦੀਕਿਆਂ ਦੇ ਮੁਤਾਬਕ, ਉਹਨਾਂ ਦੀ ਹਾਲਤ ਹੁਣ ਸਥਿਰ ਹੈ, ਪਰ ਕੁਝ ਦਿਨ ਘਰ ਵਿੱਚ ਆਰਾਮ ਜ਼ਰੂਰੀ ਹੈ।

Mla Chhina Injured After Slipping In Bathroom Needs 25 Stitches


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App