ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ 2026 ਦਾ ਰਸਮੀ ਆਗਾਜ਼, ਤਿੰਨ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਬਣਣਗੀਆਂ ਮੁੱਖ ਆਕਰਸ਼ਣ

17/02/2026 | Public Times Bureau | Panjab

ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਵਿੱਚ ਪੇਂਡੂ ਓਲੰਪਿਕ 2026 ਦਾ ਅੱਜ ਸ਼ਾਨਦਾਰ ਰਸਮੀ ਆਗਾਜ਼ ਹੋ ਗਿਆ। ਇਹ ਖੇਡ ਮੇਲਾ 17 ਤੋਂ 19 ਫਰਵਰੀ ਤੱਕ ਤਿੰਨ ਦਿਨ ਚੱਲੇਗਾ, ਜਿਸ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ਮੁੱਖ ਆਕਰਸ਼ਣ ਰਹਿਣਗੀਆਂ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ 12 ਸਾਲ ਬਾਅਦ ਤਿੰਨੋਂ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਹਨ।
ਖੇਡਾਂ ਦੇ ਪਹਿਲੇ ਦਿਨ ਹਾਕੀ (ਓਪਨ ਕੈਟਾਗਰੀ) ਲੜਕੇ ਅਤੇ ਲੜਕੀਆਂ ਦੇ ਮੁਕਾਬਲੇ, 1500 ਮੀਟਰ ਅਤੇ 400 ਮੀਟਰ ਦੌੜਾਂ, ਪ੍ਰਾਈਮਰੀ ਸਕੂਲਾਂ ਦੀਆਂ 60 ਮੀਟਰ ਦੌੜਾਂ ਹੋਣਗੀਆਂ। ਦੁਪਹਿਰ 12 ਵਜੇ ਤੋਂ ਬੈਲ ਗੱਡੀਆਂ ਦੀਆਂ ਦੌੜਾਂ ਦਰਸ਼ਕਾਂ ਦਾ ਮਨ ਮੋਹਣਗੀਆਂ।
18 ਫਰਵਰੀ ਨੂੰ ਹਾਕੀ ਸੈਮੀਫਾਈਨਲ, ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ, ਸ਼ਾਟਪੁੱਟ, ਲੌਂਗ ਜੰਪ ਅਤੇ 100 ਮੀਟਰ ਫਾਈਨਲ ਕਰਵਾਏ ਜਾਣਗੇ। ਦੁਪਹਿਰ ਅਤੇ ਸ਼ਾਮ ਨੂੰ ਮੁੜ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ।
ਅਖੀਰਲੇ ਦਿਨ 19 ਫਰਵਰੀ ਨੂੰ ਕਬੱਡੀ ਦੇ ਫਾਈਨਲ ਮੁਕਾਬਲੇ, 200 ਮੀਟਰ ਦੌੜਾਂ, ਹਾਈ ਜੰਪ, 2000 ਮੀਟਰ ਸਾਈਕਲ ਰੇਸ, ਉਮਰ ਵਰਗ ਦੌੜਾਂ ਅਤੇ ਟਰਾਲੀ ਲੋਡਿੰਗ ਅਨਲੋਡਿੰਗ ਵਰਗੇ ਰਵਾਇਤੀ ਮੁਕਾਬਲੇ ਕਰਵਾਏ ਜਾਣਗੇ। ਸ਼ਾਮ ਕਰੀਬ 5 ਵਜੇ ਬੈਲ ਗੱਡੀਆਂ ਦੀਆਂ ਅੰਤਿਮ ਦੌੜਾਂ ਨਾਲ ਖੇਡ ਮੇਲੇ ਦਾ ਸਮਾਪਨ ਹੋਵੇਗਾ।
ਉਮਰ ਵਰਗਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਜਨਮ ਸਬੂਤ, ਆਧਾਰ ਕਾਰਡ ਅਤੇ ਬੈਂਕ ਵੇਰਵੇ ਲਿਆਉਣਾ ਲਾਜ਼ਮੀ ਹੈ। ਤਿੰਨ ਦਿਨਾਂ ਦੌਰਾਨ ਪ੍ਰਸਿੱਧ ਕਲਾਕਾਰਾਂ ਵੱਲੋਂ ਲੋਕ ਗਾਇਕੀ ਦੇ ਖੁੱਲ੍ਹੇ ਅਖਾੜੇ ਵੀ ਸਜਾਏ ਜਾਣਗੇ।
ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਕਿਲ੍ਹਾ ਰਾਏਪੁਰ ਦੀ ਪੇਂਡੂ ਓਲੰਪਿਕ ਭਵਿੱਖ ਦੇ ਚੈਂਪੀਅਨ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।

Kila Raipur Rural Olympics 2026 Formally Begins Bullock Cart Races To Be The Main Attraction For Three Days


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App