ਭਗਤ ਸਿੰਘ ਚੌਕ ਨੇੜੇ ਇਕ ਖੰਡਰ ਇਮਾਰਤ ਵਿੱਚ ਕਈ ਸਾਲਾਂ ਤੋਂ ਧੂੜ ਫਾਂਕਦਾ ਪੁਰਾਣਾ ਟਰੈਕਟਰ ਅਚਾਨਕ ਚਰਚਾ ਦਾ ਕੇਂਦਰ ਬਣ ਗਿਆ ਹੈ। ਜਿਸ ਮਸ਼ੀਨ ਨੂੰ ਲੋਕ ਆਮ ਕਬਾੜ ਸਮਝਦੇ ਰਹੇ, ਉਹ ਦਰਅਸਲ 1921 ਵਿੱਚ ਜਰਮਨੀ ਵਿੱਚ ਤਿਆਰ ਕੀਤਾ ਗਿਆ ਵਿਲੱਖਣ ਮਾਡਲ Lanz Bulldog HL-12 ਨਿਕਲਿਆ, ਜੋ ਹਾਲ ਹੀ ਵਿੱਚ ₹1.25 ਕਰੋੜ ਵਿੱਚ ਵੇਚਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਨੀਤ ਵਢੇਰਾ ਨੇ ਦੱਸਿਆ ਕਿ ਸਥਾਨਕ ਵਸਨੀਕਾਂ ਨੂੰ ਇਸ ਦੀ ਅਸਲ ਕੀਮਤ ਦਾ ਕੋਈ ਅੰਦਾਜ਼ਾ ਨਹੀਂ ਸੀ। ਸ਼ੁਰੂਆਤੀ ਦੌਰ ਵਿੱਚ ਮੁੰਬਈ ਦੀ ਇਕ ਕੰਪਨੀ ਵੱਲੋਂ ਲਗਭਗ ₹2 ਲੱਖ ਦੀ ਪੇਸ਼ਕਸ਼ ਕੀਤੀ ਗਈ ਸੀ। ਬਾਅਦ ਵਿੱਚ ਬੋਲੀ ਵਧਦੀਆਂ-ਵਧਦੀਆਂ ₹2.8 ਮਿਲੀਅਨ ਤੱਕ ਪਹੁੰਚ ਗਈ। ਅੰਤ ਵਿੱਚ ਇਕ ਵਿਦੇਸ਼ੀ ਕੰਪਨੀ ਨੇ ਸਭ ਤੋਂ ਉੱਚੀ ਬੋਲੀ ਲਗਾ ਕੇ ਇਸਨੂੰ ₹1.25 ਕਰੋੜ ਵਿੱਚ ਖਰੀਦ ਲਿਆ। ਕੱਲ੍ਹ ਇਸਨੂੰ ਖਾਸ ਤੌਰ ‘ਤੇ ਤਿਆਰ ਕੀਤੇ ਟਰੱਕ ਰਾਹੀਂ ਰਵਾਨਾ ਕਰ ਦਿੱਤਾ ਗਿਆ, ਜਿੱਥੋਂ ਹੁਣ ਇਹ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸਥਿਤ ਇਕ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।
ਤਕਨੀਕੀ ਪੱਖੋਂ ਵੇਖਿਆ ਜਾਵੇ ਤਾਂ ਇਹ ਟਰੈਕਟਰ ਆਪਣੇ ਸਮੇਂ ਦੀ ਵਿਲੱਖਣ ਇੰਜੀਨੀਅਰਿੰਗ ਦਾ ਸ਼ਾਹਕਾਰ ਸੀ। ਇਸ ਵਿੱਚ 12 ਹਾਰਸਪਾਵਰ ਦਾ ਸਿੰਗਲ ਸਿਲੰਡਰ ਹੌਟ-ਬਲਬ ਇੰਜਣ ਲਗਿਆ ਹੋਇਆ ਸੀ, ਜਿਸਨੂੰ ਚਾਲੂ ਕਰਨ ਤੋਂ ਪਹਿਲਾਂ ਗਰਮ ਕਰਨਾ ਪੈਂਦਾ ਸੀ। ਇਕ ਵਾਰ ਇੰਜਣ ਚੱਲ ਪੈਂਦਾ ਤਾਂ ਘੱਟ ਗਤੀ ‘ਤੇ ਵੀ ਇਹ ਬੇਹੱਦ ਸ਼ਕਤੀ ਪ੍ਰਦਾਨ ਕਰਦਾ ਸੀ।
ਆਪਣੇ ਦੌਰ ਵਿੱਚ ਇਸਦੀ ਵਰਤੋਂ ਖੇਤੀਬਾੜੀ ਦੇ ਅਹਿਮ ਕੰਮਾਂ ਲਈ ਵੱਡੇ ਪੱਧਰ ‘ਤੇ ਹੁੰਦੀ ਰਹੀ, ਜਿਵੇਂ ਕਿ ਖੇਤ ਵਾਹੁਣ, ਪਾਣੀ ਦੇ ਪੰਪ ਚਲਾਉਣ ਅਤੇ ਛੋਟੀਆਂ ਮਿੱਲਾਂ ਸੰਚਾਲਿਤ ਕਰਨਾ। ਅੱਜ ਇਹ ਮਸ਼ੀਨ ਸਿਰਫ਼ ਖੇਤੀਬਾੜੀ ਇਤਿਹਾਸ ਦੀ ਇਕ ਵਿਰਾਸਤ ਨਹੀਂ, ਸਗੋਂ ਵਿਲੱਖਣ ਮਸ਼ੀਨਰੀ ਇਕੱਠੀ ਕਰਨ ਵਾਲਿਆਂ ਲਈ ਬੇਮਿਸਾਲ ਧਰੋਹਰ ਮੰਨੀ ਜਾਂਦੀ ਹੈ। ਜਲਦੀ ਹੀ ਇਹ ਟਰੈਕਟਰ ਵਿਦੇਸ਼ ਵਿੱਚ ਦਰਸ਼ਕਾਂ ਲਈ ਪ੍ਰਦਰਸ਼ਨ ਦਾ ਕੇਂਦਰ ਬਣੇਗਾ।
Old Tractor Standing In Ruins Turns Out To Be A Treasure Worth Crores
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)