ਮੋਹਾਲੀ ਦੇ ਥਾਣਾ ਫੇਜ਼-11 ਖੇਤਰ ਵਿੱਚ ਸ਼ਿਵਰਾਤਰੀ ਦੇ ਮੌਕੇ ਨੌਜਵਾਨ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੋਹਾਲੀ ਪੁਲਿਸ ਨੇ ਮੁੱਖ ਦੋਸ਼ੀ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਸੌਰਵ, ਮੋਨਾ, ਕੇਸ਼ਵ ਅਤੇ ਸਰਵਣ ਵਜੋਂ ਕੀਤੀ ਗਈ।
ਐਸਪੀ ਸੌਰਵ ਜਿੰਦਲ (ਜਾਂਚ) ਨੇ ਦੱਸਿਆ ਕਿ ਦੋਸ਼ੀ ਨੇਪਾਲ ਸਰਹੱਦ ਰਾਹੀਂ ਦੇਸ਼ ਛੱਡ ਕੇ ਭੱਜਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਇਲਾਕੇ ਤੋਂ ਫੜਿਆ ਗਿਆ, ਜਦੋਂ ਉਹ ਭੱਜਣ ਦੀ ਤਿਆਰੀ ਕਰ ਰਹੇ ਸਨ। ਇਹ ਕਾਰਵਾਈ ਐਸਐਸਪੀ ਮੋਹਾਲੀ ਵੱਲੋਂ ਹਦਾਇਤ ਅਤੇ ਹਰਮਨਦੀਪ ਸਿੰਘ ਹੰਸ ਦੇ ਨਿਰਦੇਸ਼ਾਂ ‘ਤੇ ਬਣਾਈ ਗਈ ਵਿਸ਼ੇਸ਼ ਟੀਮ ਦੁਆਰਾ ਕੀਤੀ ਗਈ।
ਫਿਲਮੀ ਅੰਦਾਜ਼ ਵਿੱਚ ਗ੍ਰਿਫ਼ਤਾਰੀ ਦੌਰਾਨ, ਪੁਲਿਸ ਨੇ ਮੁੱਖ ਦੋਸ਼ੀ ‘ਕੇਸ਼ਵ’ ਦੀ ਪਛਾਣ ਕਰਨ ‘ਤੇ ਤੁਰੰਤ ਉਸਨੂੰ ਫੜਿਆ ਅਤੇ ਬਾਕੀਆਂ ਨੂੰ ਵੀ ਕਾਬੂ ਕੀਤਾ। ਐਸਪੀ ਸੌਰਵ ਜਿੰਦਲ ਨੇ ਕਿਹਾ ਕਿ ਮੁਲਜ਼ਮਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਦੀ ਮੰਗ ਕਰੇਗੀ, ਤਾਂ ਜੋ ਕਤਲ ਕੇਸ ਸਬੰਧੀ ਹੋਰ ਜਾਂਚ ਕੀਤੀ ਜਾ ਸਕੇ। ਇਸ ਤੋਂ ਪਹਿਲਾਂ, ਪੁਲਿਸ ਨੇ ਦੋ ਨਾਬਾਲਗ ਸਮੇਤ ਕੁੱਲ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
Mohali police achieves major breakthrough in gursewak singh murder case 4 main accused arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)