ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਜਗਤ ਦੀ ਪ੍ਰਸਿੱਧ ਹਸਤੀ ਡਾ. ਨਵਨਿੰਦਰਾ ਬਹਿਲ (76) ਸਦੀਵੀ ਵਿਛੋੜਾ ਹੋ ਗਏ। ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਕਲਾ ਪ੍ਰੇਮੀਆਂ, ਸਾਥੀਆਂ ਅਤੇ ਰੰਗਮੰਚ ਨਾਲ ਜੁੜੀਆਂ ਹਸਤੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਡਾ. ਬਹਿਲ ਨਾ ਸਿਰਫ਼ ਇੱਕ ਮਹਾਨ ਅਦਾਕਾਰ ਸਨ, ਸਗੋਂ ਇੱਕ ਕੁਸ਼ਲ ਨਿਰਦੇਸ਼ਕ, ਲੇਖਕ ਅਤੇ ਅਕਾਦਮਿਕ ਮਾਹਿਰ ਵੀ ਸਨ। ਉਨ੍ਹਾਂ ਨੇ ‘ਨਾਇਕ ਕਥਾ’, ‘ਆਖਰੀ ਨਾਟਕ’, ‘ਕੁਮਾਰ ਸੁਆਮੀ’ ਅਤੇ ‘ਤਪਿਸ਼’ ਵਰਗੇ ਚਰਚਿਤ ਨਾਟਕ ਲਿਖੇ ਅਤੇ ਅਨੇਕ ਫ਼ਿਲਮਾਂ ਜਿਵੇਂ ‘ਮਾਚਿਸ’, ‘ਓਏ ਲੱਕੀ ਲੱਕੀ ਓਏ’, ‘ਦਾ ਪ੍ਰਾਈਡ’, ‘ਕੁਈਨ’ ਅਤੇ ‘ਵਾਈਟ ਲਾਈਜ਼’ ਵਿੱਚ ਆਪਣੀ ਅਦਾਕਾਰੀ ਦਾ ਪ੍ਰਤਾਪ ਦਿਖਾਇਆ।
ਡਾ. ਬਹਿਲ ਨੇ ਟੈਲੀਫ਼ਿਲਮ ਅਤੇ ਸੀਰੀਅਲਾਂ ‘ਅਫ਼ਸਾਨੇ’, ‘ਵੋਹ ਲੜਕੀ’, ‘ਖ਼ਾਨਾਬਦੋਸ਼’, ‘ਚਿੜੀਆਂ ਕਾ ਚੰਬਾ’ ਅਤੇ ‘ਰਾਣੀ ਕੋਕਿਲਾ’ ਲਈ ਲੇਖਨ ਅਤੇ ਨਿਰਦੇਸ਼ਨ ਕੀਤਾ। ‘ਚਿੜੀਆਂ ਕਾ ਚੰਬਾ’ ਲਈ ਉਨ੍ਹਾਂ ਨੂੰ ਇੰਡੋ-ਰਸ਼ੀਅਨ ਵੀਡੀਓ ਫ਼ਿਲਮ ਫੈਸਟੀਵਲ ਵਿੱਚ ਸਰਵੋਤਮ ਪ੍ਰੋਡਿਊਸਰ ਦਾ ਐਵਾਰਡ ਮਿਲਿਆ।
ਉਨ੍ਹਾਂ ਨੇ ਨਾਟਕ ਅਤੇ ਰੰਗਮੰਚ ਵਿਸ਼ੇ ‘ਤੇ ਲਗਭਗ 10 ਅਕਾਦਮਿਕ ਪੁਸਤਕਾਂ ਦੀ ਰਚਨਾ ਕੀਤੀ, ਜੋ ਅੱਜ ਵੀ ਵਿਦਿਆਰਥੀਆਂ ਲਈ ਮਾਰਗਦਰਸ਼ਕ ਹਨ। ਡਾ. ਬਹਿਲ ਦਾ ਜਾਣਾ ਪੰਜਾਬੀ ਸਭਿਆਚਾਰ ਅਤੇ ਕਲਾ ਲਈ ਇੱਕ ਅਣਪੂਰਿਆ ਘਾਟਾ ਹੈ।
Renowned television and film personality dr navnindra bahl passes away wave of mourning in punjabi theatre and film industry
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)