ਸੋਸ਼ਲ ਮੀਡੀਆ ਤੇ ਮੋਟੀਵੇਸ਼ਨਲ ਕੰਟੈਂਟ ਵਿੱਚ “ਹਮੇਸ਼ਾ ਪਾਜ਼ੇਟਿਵ ਰਹੋ” ਦਾ ਸੁਨੇਹਾ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਮਾਹਿਰਾਂ ਦੇ ਅਨੁਸਾਰ ਇਹ ਰੁਝਾਨ ਕਈ ਵਾਰ ਮਨੁੱਖੀ ਮਨ ‘ਤੇ ਉਲਟ ਅਸਰ ਵੀ ਪਾ ਸਕਦਾ ਹੈ। ਜਦੋਂ ਇਨਸਾਨ ਹਰ ਹਾਲਤ ਵਿੱਚ ਖੁਸ਼ ਰਹਿਣ ਦੀ ਜ਼ਬਰਦਸਤੀ ਕਰਦਾ ਹੈ ਅਤੇ ਆਪਣੇ ਅਸਲੀ ਜਜ਼ਬਾਤਾਂ ਨੂੰ ਨਕਾਰਦਾ ਹੈ, ਤਾਂ ਇਹ ਹਾਲਤ ‘ਟੌਕਸਿਕ ਪਾਜ਼ੇਟਿਵਿਟੀ’ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ, ਜੋ ਮਨੋਵਿਗਿਆਨਕ ਤੌਰ ‘ਤੇ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
ਮਨੋਵਿਗਿਆਨੀ ਦੱਸਦੇ ਹਨ ਕਿ ਜ਼ਿੰਦਗੀ ਵਿੱਚ ਦੁੱਖ, ਗੁੱਸਾ, ਡਰ ਅਤੇ ਨਿਰਾਸ਼ਾ ਵਰਗੀਆਂ ਭਾਵਨਾਵਾਂ ਵੀ ਉਤਨੀ ਹੀ ਜ਼ਰੂਰੀ ਹਨ ਜਿੰਨੀ ਖੁਸ਼ੀ। ਪਰ ਜਦੋਂ ਸਮਾਜ ਜਾਂ ਸੋਸ਼ਲ ਮੀਡੀਆ ਇਨਸਾਨ ‘ਤੇ ਇਹ ਦਬਾਅ ਬਣਾਉਂਦਾ ਹੈ ਕਿ ਉਹ ਹਮੇਸ਼ਾ ਮੁਸਕਰਾਉਂਦਾ ਰਹੇ, ਤਾਂ ਲੋਕ ਆਪਣੀ ਅੰਦਰੂਨੀ ਤਕਲੀਫ਼ ਨੂੰ ਦਬਾਉਣ ਲੱਗ ਪੈਂਦੇ ਹਨ। ਇਹ ਦਬਾਅ ਹੌਲੀ-ਹੌਲੀ ਤਣਾਅ, ਐਂਜ਼ਾਇਟੀ ਅਤੇ ਡਿਪ੍ਰੈਸ਼ਨ ਦਾ ਕਾਰਨ ਬਣ ਸਕਦਾ ਹੈ।
ਇਸ ਰੁਝਾਨ ਦਾ ਇਕ ਹੋਰ ਪ੍ਰਭਾਵ ਇਹ ਵੀ ਹੈ ਕਿ ਲੋਕ ਆਪਣੇ ਆਪ ਨੂੰ ਦੋਸ਼ ਦੇਣ ਲੱਗਦੇ ਹਨ। ਜਦੋਂ ਕੋਈ ਵਿਅਕਤੀ ਮੁਸ਼ਕਲ ਸਮੇਂ ਵਿੱਚ ਪਾਜ਼ੇਟਿਵ ਨਹੀਂ ਰਹਿ ਪਾਂਦਾ, ਤਾਂ ਉਹ ਖੁਦ ਨੂੰ ਕਮਜ਼ੋਰ ਸਮਝਣ ਲੱਗਦਾ ਹੈ। ਇਸ ਨਾਲ ਅੰਦਰੂਨੀ ਗਿਲਟ ਅਤੇ ਸ਼ਰਮ ਦੀ ਭਾਵਨਾ ਵਧਦੀ ਹੈ, ਜੋ ਮਨੋਵਿਗਿਆਨਕ ਤੰਦਰੁਸਤੀ ਨੂੰ ਹੋਰ ਨੁਕਸਾਨ ਪਹੁੰਚਾਉਂਦੀ ਹੈ।
ਸੋਸ਼ਲ ਮੀਡੀਆ ‘ਤੇ ਦਿਖਾਈ ਦੇਣ ਵਾਲੀ “ਪਰਫੈਕਟ ਲਾਈਫ” ਵੀ ਇਸ ਸਮੱਸਿਆ ਨੂੰ ਹੋਰ ਵਧਾਉਂਦੀ ਹੈ। ਲੋਕ ਆਪਣੀ ਅਸਲੀ ਜ਼ਿੰਦਗੀ ਦੀ ਤੁਲਨਾ ਹੋਰਾਂ ਦੇ ਚੁਣੇ ਹੋਏ ਖੁਸ਼ੀ ਦੇ ਪਲਾਂ ਨਾਲ ਕਰਨ ਲੱਗਦੇ ਹਨ, ਜਿਸ ਨਾਲ ਉਹਨਾਂ ਵਿੱਚ ਇਕੱਲੇਪਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਅਸਲ ਸੰਬੰਧ ਕਮਜ਼ੋਰ ਹੋਣ ਲੱਗਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਹੱਲ ਪਾਜ਼ੇਟਿਵ ਸੋਚ ਨੂੰ ਛੱਡਣਾ ਨਹੀਂ, ਸਗੋਂ ਉਸਨੂੰ ਸੰਤੁਲਿਤ ਕਰਨਾ ਹੈ। ਹਰ ਭਾਵਨਾ ਨੂੰ ਸਵੀਕਾਰਨਾ ਅਤੇ ਆਪਣੇ ਜਜ਼ਬਾਤਾਂ ਨੂੰ ਸਮਝਣਾ ਮਨੁੱਖੀ ਵਿਕਾਸ ਲਈ ਜ਼ਰੂਰੀ ਹੈ। ਕਿਸੇ ਨੂੰ ਤੁਰੰਤ ਸਲਾਹ ਦੇਣ ਦੀ ਬਜਾਏ ਉਸਨੂੰ ਧਿਆਨ ਨਾਲ ਸੁਣਨਾ ਅਤੇ ਉਸਦੇ ਅਨੁਭਵ ਨੂੰ ਮਾਨਤਾ ਦੇਣਾ ਵਧੀਆ ਮਦਦ ਸਾਬਤ ਹੋ ਸਕਦਾ ਹੈ।
ਅਖੀਰਕਾਰ, ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿਣਾ ਸੰਭਵ ਨਹੀਂ ਹੈ। ਸੱਚੀ ਮਾਨਸਿਕ ਤੰਦਰੁਸਤੀ ਉਸ ਵੇਲੇ ਆਉਂਦੀ ਹੈ ਜਦੋਂ ਇਨਸਾਨ ਆਪਣੇ ਹਰ ਜਜ਼ਬੇ ਨੂੰ ਖੁੱਲ੍ਹ ਕੇ ਜੀ ਸਕੇ—ਚਾਹੇ ਉਹ ਖੁਸ਼ੀ ਹੋਵੇ ਜਾਂ ਦਰਦ।
Thinking Only Positive About Everything Is Also Dangerous toxic Positivity Can Cause Stress And Anxiety
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)