WhatsApp ਆਪਣੇ ਉਪਭੋਗਤਾਵਾਂ ਲਈ ਇੱਕ ਹੋਰ ਨਵਾਂ ਅਤੇ ਜ਼ਬਰਦਸਤ ਫੀਚਰ ਲਿਆ ਰਹੀ ਹੈ। ਇਹ ਫੀਚਰ, ਜਿਸ ਦਾ ਨਾਮ "After Reading" ਹੈ, ਵਟਸਐਪ ਵਰਤਣ ਵਾਲਿਆਂ ਲਈ ਸੁਰੱਖਿਆ ਅਤੇ ਨਿੱਜਤਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।
ਇਹ ਫੀਚਰ ਕਿਵੇਂ ਕੰਮ ਕਰੇਗਾ?
ਜਿਵੇਂ ਹੀ ਤੁਸੀਂ ਇਸ ਫੀਚਰ ਨੂੰ ਐਕਟਿਵ ਕਰਾਂਗੇ, ਮੈਸੇਜ ਨੂੰ ਪੜ੍ਹਨ ਦੇ ਕੁਝ ਮਿੰਟਾਂ ਬਾਅਦ ਉਹ ਆਪਣੇ ਆਪ ਡਿਲੀਟ ਹੋ ਜਾਵੇਗਾ। ਫੀਚਰ ਦੇ ਅਨੁਸਾਰ:
ਜੇਕਰ ਮੈਸੇਜ ਖੋਲ੍ਹਿਆ ਜਾਂਦਾ ਹੈ, ਤਾਂ 15 ਮਿੰਟ ਦਾ ਕਾਊਂਟਡਾਊਨ ਸ਼ੁਰੂ ਹੋ ਜਾਵੇਗਾ, ਅਤੇ ਸਮਾਂ ਪੂਰਾ ਹੋਣ 'ਤੇ ਮੈਸੇਜ ਖ਼ਤਮ ਹੋ ਜਾਵੇਗਾ।ਜੇਕਰ ਮੈਸੇਜ ਖੋਲ੍ਹਿਆ ਨਹੀਂ ਜਾਂਦਾ, ਤਾਂ ਉਹ 24 ਘੰਟਿਆਂ ਵਿੱਚ ਆਪਣੇ ਆਪ ਐਕਸਪਾਇਰ ਹੋ ਜਾਵੇਗਾ।
ਪਹਿਲੇ ਫੀਚਰਾਂ ਤੋਂ ਵੱਖਰਾ:ਹਾਲ ਹੀ ਵਿੱਚ WABetaInfo ਨੇ ਦੱਸਿਆ ਕਿ ਇਸ ਫੀਚਰ ਨੂੰ Android ਬੀਟਾ ਵਰਜਨ 2.26.12.2 ਵਿੱਚ ਟੈਸਟ ਕੀਤਾ ਜਾ ਰਿਹਾ ਹੈ, ਪਰ ਇਹ ਫੀਚਰ ਅਜੇ ਜਨਤਾ ਲਈ ਉਪਲਬਧ ਨਹੀਂ ਹੈ।
ਕਿਸ ਲਈ ਹੈ ਫਾਇਦੇਮੰਦ?ਇਹ ਫੀਚਰ ਖਾਸ ਤੌਰ 'ਤੇ ਉਨ੍ਹਾਂ ਲਈ ਫਾਇਦੇਮੰਦ ਹੋਵੇਗਾ ਜੋ ਸੰਵੇਦਨਸ਼ੀਲ ਜਾਣਕਾਰੀ, ਜਿਵੇਂ ਕਿ OTP, ਪਾਸਵਰਡ, ਵੈਰੀਫਿਕੇਸ਼ਨ ਕੋਡ ਜਾਂ ਨਿੱਜੀ ਵੇਰਵੇ ਵਟਸਐਪ ਰਾਹੀਂ ਸਾਂਝੇ ਕਰਦੇ ਹਨ। ਇਸ ਨਾਲ, ਡੇਟਾ ਲੀਕ ਦਾ ਖ਼ਤਰਾ ਕਾਫੀ ਘੱਟ ਜਾ ਸਕਦਾ ਹੈ ਕਿਉਂਕਿ ਇੰਨ੍ਹਾਂ ਮੈਸੇਜਾਂ ਨੂੰ ਲੰਬੇ ਸਮੇਂ ਤੱਕ ਸੇਵ ਨਹੀਂ ਕੀਤਾ ਜਾਵੇਗਾ।
ਕੁੱਲ ਮਿਲਾ ਕੇ ਇਹ ਇੱਕ ਹੋਰ ਕਦਮ ਹੈ WhatsApp ਵੱਲੋਂ ਯੂਜ਼ਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ, ਜਿਸ ਨਾਲ ਮੈਸੇਜ ਪੜ੍ਹਨ ਤੋਂ ਬਾਅਦ ਉਹ ਆਪਣੇ ਆਪ ਸੁਰੱਖਿਅਤ ਤਰੀਕੇ ਨਾਲ ਡਿਲੀਟ ਹੋ ਜਾਵੇਗਾ।
Whatsapp s New Feature after Reading Messages Will Be Automatically Deleted As Soon As They Are Read
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)