ਮੁਹਾਲੀ ਨਗਰ ਨਿਗਮ ਦੀ ਆਖਰੀ ਮੀਟਿੰਗ: ਮੇਅਰ ਜੀਤੀ ਸਿੱਧੂ ਨੇ ਸ਼ਹਿਰ ਦੇ ਵਿਕਾਸ ਬਾਰੇ ਵੱਡੇ ਅੰਕੜੇ ਪੇਸ਼ ਕੀਤੇ

09/04/2026 | Public Times Bureau | Panjab

ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਕੌਂਸਲ ਦੀ ਅਹਿਮ ਅਤੇ ਆਖਰੀ ਮੀਟਿੰਗ ਹੋਈ। ਮੌਜੂਦਾ ਮੇਅਰ ਅਤੇ ਕੌਂਸਲਰਾਂ ਦਾ ਪੰਜ ਸਾਲਾ ਕਾਰਜਕਾਲ 11 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ। ਇਸ ਵਿਦਾਇਗੀ ਮੀਟਿੰਗ ਵਿੱਚ ਜਿੱਥੇ ਕਈ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ, ਉੱਥੇ ਹੀ ਮੇਅਰ ਨੇ ਸ਼ਹਿਰ ਦੇ ਵਿਕਾਸ ਸਬੰਧੀ ਵੱਡੇ ਅੰਕੜੇ ਪੇਸ਼ ਕੀਤੇ। ਆਮ ਤੌਰ 'ਤੇ ਹੰਗਾਮੇ ਭਰਪੂਰ ਰਹਿਣ ਵਾਲੀ ਨਿਗਮ ਦੀ ਮੀਟਿੰਗ ਅੱਜ ਕਾਫ਼ੀ ਸ਼ਾਂਤਮਈ ਰਹੀ। ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਇੱਕ-ਦੂਜੇ ਦਾ ਧੰਨਵਾਦ ਕੀਤਾ। ਹਾਲਾਂਕਿ, ਇੱਕ-ਦੋ ਕੌਂਸਲਰਾਂ ਨੇ ਆਪਣੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਦੀ ਅਣਦੇਖੀ ਹੋਣ ਦਾ ਗਿਲਾ-ਸ਼ਿਕਵਾ ਜ਼ਰੂਰ ਕੀਤਾ, ਪਰ ਬਹੁਤੇ ਕੌਂਸਲਰ ਅਧਿਕਾਰੀਆਂ ਅਤੇ ਮੇਅਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਜ਼ਰ ਆਏ।
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਮੁਹਾਲੀ ਨੂੰ ਇੱਕ ਆਧੁਨਿਕ ਸ਼ਹਿਰ ਬਣਾਉਣ ਲਈ ਲਗਭਗ 1,000 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੜਕਾਂ, ਪਾਰਕਾਂ ਅਤੇ ਸਟ੍ਰੀਟ ਲਾਈਟਾਂ ਦੇ ਕੰਮਾਂ ਵਿੱਚ ਮੁਹਾਲੀ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਮੇਅਰ ਨੇ ਮੌਜੂਦਾ ਸਰਕਾਰ 'ਤੇ ਸਿਆਸੀ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਕਿਹਾ ਕਿ: ਕਰੋੜਾਂ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਦੇ ਮਤੇ ਪਾਸ ਕਰਕੇ ਪ੍ਰਵਾਨਗੀ ਲਈ ਸਰਕਾਰ ਨੂੰ ਭੇਜੇ ਗਏ ਸਨ।ਸਿਆਸੀ ਦਬਾਅ ਕਾਰਨ ਉੱਚ ਅਧਿਕਾਰੀ ਇਨ੍ਹਾਂ ਫਾਈਲਾਂ ਨੂੰ ਦੱਬੀ ਬੈਠੇ ਹਨ ਅਤੇ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਜੇਕਰ ਇਹ ਫਾਈਲਾਂ ਸਮੇਂ ਸਿਰ ਕਲੀਅਰ ਹੋ ਜਾਂਦੀਆਂ ਤਾਂ ਸ਼ਹਿਰ ਦੇ ਕਈ ਹੋਰ ਅਹਿਮ ਪ੍ਰੋਜੈਕਟ ਸਿਰੇ ਚੜ੍ਹ ਸਕਦੇ ਸਨ। 11 ਅਪ੍ਰੈਲ ਤੋਂ ਬਾਅਦ ਨਗਰ ਨਿਗਮ ਦੀ ਵਾਗਡੋਰ ਪ੍ਰਸ਼ਾਸਕ ਦੇ ਹੱਥਾਂ ਵਿੱਚ ਚਲੀ ਜਾਵੇਗੀ ਜਦੋਂ ਤੱਕ ਨਵੀਆਂ ਚੋਣਾਂ ਨਹੀਂ ਹੁੰਦੀਆਂ। ਜੀਤੀ ਸਿੱਧੂ ਨੇ ਆਪਣੇ ਕਾਰਜਕਾਲ ਨੂੰ ਸਫਲ ਦੱਸਦਿਆਂ ਸਾਰੇ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

Last Meeting Of Mohali Municipal Corporation Mayor Jeeti Sidhu Presented Major Statistics On The Development Of The City


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App