ਫਿਰੋਜ਼ਪੁਰ ਵਿੱਚ ਇੱਕ ਡਾਕਟਰ ਨਾਲ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਫਿਰੋਜ਼ਪੁਰ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਠੱਗੀ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ. ਪ੍ਰਦੀਪ ਦਿਉੜਾ, ਜੋ ਕਿ ਰਾਮ ਲਾਲ ਨਗਰ, ਮੱਲਵਾਲ ਰੋਡ ਦਾ ਵਾਸੀ ਹੈ, ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਡਾ. ਦਿਉੜਾ ਦੀ ਇੱਕ ਫਰਮ 'ਰਾਧਿਕਾ ਫਾਰਮਾਸਿਊਟੀਕਲਸ' ਹੈ, ਜਿਸਦੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਉਹਨਾਂ ਨੇ ਰਾਜਨ ਵਰਮਾ, ਜੋ ਕਿ ਗਲੀ ਬਾਬਾ ਲਾਲ ਦਿਆਲ ਦੇ ਵਾਸੀ ਹਨ, ਨੂੰ ਸੌਂਪੀ ਸੀ।
ਦੋਹਾਂ ਵਿਚ ਤੈਅ ਹੋਇਆ ਸੀ ਕਿ ਫਰਮ ਦੇ ਕਾਰੋਬਾਰ ਤੋਂ ਹੋਣ ਵਾਲਾ ਮੁਨਾਫਾ 50-50 ਪ੍ਰਤੀਸ਼ਤ ਦੇ ਅਨੁਸਾਰ ਵੰਡਿਆ ਜਾਵੇਗਾ। ਪਰ 6 ਮਹੀਨਿਆਂ ਬਾਅਦ ਜਦੋਂ ਡਾ. ਦਿਉੜਾ ਨੇ ਆਪਣੇ ਫਰਮ ਦੇ ਖਾਤੇ ਦੀ ਜਾਂਚ ਕਰਵਾਈ, ਤਾਂ ਪਤਾ ਲੱਗਾ ਕਿ ਰਾਜਨ ਵਰਮਾ ਨੇ ਖਾਤਿਆਂ ਵਿੱਚ ਹੇਰਾਫੇਰੀ ਕਰਕੇ 86,70,318 ਰੁਪਏ ਦੀ ਵੱਡੀ ਠੱਗੀ ਕੀਤੀ ਹੈ।
ਡਾ. ਦਿਉੜਾ ਦੀ ਸ਼ਿਕਾਇਤ ਦੇ ਅਧਾਰ 'ਤੇ ਉਪ ਕਪਤਾਨ ਪੁਲਿਸ (ਡੀ) ਫਿਰੋਜ਼ਪੁਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਐੱਸਐੱਪੀ ਫਿਰੋਜ਼ਪੁਰ ਦੀ ਮਨਜ਼ੂਰੀ ਤੋਂ ਬਾਅਦ ਸਿਟੀ ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਰਾਜਨ ਵਰਮਾ ਖਿਲਾਫ ਮਾਮਲਾ ਦਰਜ ਕਰ ਲਿਆ।
Ferozepur Doctor Cheated Of Rs 86 Lakh Police Registers Case
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)