ਅੰਮ੍ਰਿਤਸਰ 'ਚ ਸ਼ੂਟਿੰਗ ਤੋਂ ਬਾਅਦ ਰਾਤ 12 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਪ੍ਰਿਯੰਕਾ ਚੋਪੜਾ

12/04/2026 | Public Times Bureau | Panjab

ਅੰਮ੍ਰਿਤਸਰ ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸ਼ਨੀਵਾਰ ਰਾਤ ਕਰੀਬ 12 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਘਰ ਵਿੱਚ ਮੱਥਾ ਟੇਕਿਆ। ਉਹ ਕਰੀਬ ਡੇਢ ਘੰਟਾ ਇੱਥੇ ਰਹੀ ਅਤੇ ਪੂਰੀ ਸ਼ਰਧਾ ਨਾਲ ਦਰਬਾਰ ਸਾਹਿਬ ਵਿੱਚ ਅਰਦਾਸ ਕੀਤੀ।
ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਉਹ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਈ। ਇਸ ਦੌਰਾਨ ਉਸ ਨੇ ਸਿਰ ਢੱਕ ਕੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਦਰਸ਼ਨ ਕੀਤੇ ਅਤੇ ਪਰਿਕਰਮਾ ਵਿੱਚ ਬੈਠ ਕੇ ਕੁਝ ਸਮਾਂ ਰੂਹਾਨੀ ਅਨੁਭਵ ਵੀ ਕੀਤਾ।
ਦਰਸ਼ਨਾਂ ਤੋਂ ਬਾਅਦ ਉਹ ਲੰਗਰ ਹਾਲ ਵਿੱਚ ਵੀ ਗਈ, ਜਿੱਥੇ ਉਸ ਨੇ ਬਰਤਨ ਧੋਣ ਸਮੇਤ ਲੰਗਰ ਸੇਵਾ ਵਿੱਚ ਹਿੱਸਾ ਲਿਆ। ਕਰੀਬ ਇੱਕ ਘੰਟਾ ਉਸ ਨੇ ਸੇਵਾ ਕਰਦੇ ਹੋਏ ਗੁਰੂ ਘਰ ਦੀ ਸੇਵਾ ਪਰੰਪਰਾ ਨਾਲ ਜੁੜੇ ਰਹਿਣ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਕਈ ਪਵਿੱਤਰ ਅਸਥਾਨਾਂ ਦੇ ਵੀ ਦਰਸ਼ਨ ਕੀਤੇ, ਜਿਨ੍ਹਾਂ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਅਸਥਾਨ, ਥੜ੍ਹਾ ਸਾਹਿਬ, ਝੰਡਾ ਬੁੰਗਾ ਸਾਹਿਬ ਅਤੇ ਹੋਰ ਇਤਿਹਾਸਕ ਸਥਾਨ ਸ਼ਾਮਲ ਰਹੇ।
ਉਹ ਬਾਬਾ ਦੀਪ ਸਿੰਘ ਜੀ ਸ਼ਹੀਦ ਅਸਥਾਨ ਅਤੇ ਲਾਚੀ ਬੇਰੀ ਸਾਹਿਬ ਵਿਖੇ ਵੀ ਨਤਮਸਤਕ ਹੋਈ ਅਤੇ ਕੁਝ ਸਮਾਂ ਪਰਿਕਰਮਾ ਵਿੱਚ ਬੈਠ ਕੇ ਸ਼ਾਂਤਮਈ ਮਾਹੌਲ ਦਾ ਅਨੁਭਵ ਕੀਤਾ।
ਜਾਣਕਾਰੀ ਮੁਤਾਬਕ ਪਿਛਲੇ ਬਾਰਾਂ ਦਿਨਾਂ ਵਿੱਚ ਇਹ ਉਸ ਦੀ ਦੂਜੀ ਆਮਦ ਹੈ। ਇਸ ਤੋਂ ਪਹਿਲਾਂ ਵੀ ਉਹ ਦਰਬਾਰ ਸਾਹਿਬ ਆ ਕੇ ਲੰਗਰ ਸੇਵਾ ਕਰ ਚੁੱਕੀ ਹੈ। ਉਸ ਦੀ ਇਸ ਫੇਰੀ ਦੌਰਾਨ ਸੰਗਤ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਉਸ ਦੀ ਸਾਦਗੀ ਅਤੇ ਸ਼ਰਧਾ ਦੀ ਪ੍ਰਸ਼ੰਸਾ ਕੀਤੀ।

Priyanka Chopra Reached Sachkhand Sri Harmandir Sahib At 12 Midnight After Shooting In Amritsar


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App