ਵ੍ਰਿੰਦਾਵਨ ਕਿਸ਼ਤੀ ਹਾਦਸੇ ਨੇ ਮਾਂ-ਧੀ ਦੀ ਮੌਤ , ਲੁਧਿਆਣਾ ‘ਚ ਗਮਗੀਨ ਮਾਹੌਲ ‘ਚ ਡਿੱਕੀ ਬਾਂਸਲ ਦਾ ਕੀਤਾ ਗਿਆ ਅੰਤਿਮ ਸੰਸਕਾਰ

13/04/2026 | Public Times Bureau | Panjab

ਲੁਧਿਆਣਾ ਦੇ ਦੁੱਗਰੀ ਫੇਜ਼ 2 ਵਿੱਚ ਸੋਮਵਾਰ ਸਵੇਰੇ ਗਮਗੀਨ ਮਾਹੌਲ ਵਿੱਚ 22 ਸਾਲਾ ਡਿੱਕੀ ਬਾਂਸਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜੋ ਵ੍ਰਿੰਦਾਵਨ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਦੀ ਭੇਟ ਚੜ੍ਹ ਗਈ ਸੀ। ਇਸ ਤੋਂ ਪਹਿਲਾਂ ਉਸਦੀ ਮਾਤਾ ਮੀਨੂ ਬਾਂਸਲ ਦਾ ਸਸਕਾਰ ਵੀ ਹੋ ਚੁੱਕਾ ਸੀ। ਮਾਂ-ਧੀ ਦੀ ਇਕੱਠੀ ਮੌਤ ਨਾਲ ਸਾਰਾ ਇਲਾਕਾ ਸੋਗ ਵਿੱਚ ਡੁੱਬਿਆ ਹੋਇਆ ਹੈ।
ਅੰਤਿਮ ਸੰਸਕਾਰ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਹੰਝੂਆਂ ਭਰੀਆਂ ਅੱਖਾਂ ਨਾਲ ਡਿੱਕੀ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ‘ਤੇ ਰਿਸ਼ਤੇਦਾਰਾਂ, ਦੋਸਤਾਂ ਅਤੇ ਸਥਾਨਕ ਵਾਸੀਆਂ ਨੇ ਦੁੱਖੀ ਪਰਿਵਾਰ ਨਾਲ ਹਮਦਰਦੀ ਜਤਾਈ ਅਤੇ ਪਰਿਵਾਰ ਨੂੰ ਧੀਰਜ ਦੇਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ, ਦੁੱਗਰੀ ਦੀ ਰਹਿਣ ਵਾਲੀ ਮੀਨੂ ਬਾਂਸਲ ਆਪਣੀ ਧੀ ਡਿੱਕੀ ਬਾਂਸਲ ਨਾਲ ਧਾਰਮਿਕ ਯਾਤਰਾ ‘ਤੇ ਵ੍ਰਿੰਦਾਵਨ ਗਈ ਹੋਈ ਸੀ। ਦੋਵੇਂ ਇੱਕ ਮੰਦਰ ਵਿੱਚ ਦਰਸ਼ਨ ਕਰਨ ਲਈ ਕਿਸ਼ਤੀ ਰਾਹੀਂ ਯਮੁਨਾ ਨਦੀ ਪਾਰ ਕਰ ਰਹੀਆਂ ਸਨ ਕਿ ਅਚਾਨਕ ਕਿਸ਼ਤੀ ਨਦੀ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਲੁਧਿਆਣਾ ਦੇ ਕਈ ਸ਼ਰਧਾਲੂ ਪਾਣੀ ਵਿੱਚ ਡੁੱਬ ਗਏ।
ਮੀਨੂ ਬਾਂਸਲ ਦੀ ਲਾਸ਼ ਹਾਦਸੇ ਤੋਂ ਦੋ ਦਿਨ ਬਾਅਦ ਬਰਾਮਦ ਹੋ ਗਈ ਸੀ ਅਤੇ ਉਸਦਾ ਅੰਤਿਮ ਸੰਸਕਾਰ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਹਾਲਾਂਕਿ ਡਿੱਕੀ ਬਾਂਸਲ ਦੀ ਲਾਸ਼ ਕਈ ਦਿਨਾਂ ਤੱਕ ਲਾਪਤਾ ਰਹੀ ਅਤੇ ਆਖਿਰਕਾਰ ਸ਼ੁੱਕਰਵਾਰ ਨੂੰ ਬਰਾਮਦ ਹੋਈ। ਇਸ ਤੋਂ ਬਾਅਦ ਪਰਿਵਾਰ ਵ੍ਰਿੰਦਾਵਨ ਤੋਂ ਲਾਸ਼ ਲੈ ਕੇ ਲੁਧਿਆਣਾ ਵਾਪਸ ਆਇਆ।
ਡਿੱਕੀ ਬਾਂਸਲ, ਜੋ ਕਿ ਕਾਲਜ ਦੀ ਵਿਦਿਆਰਥਣ ਸੀ, ਦੀ ਅਚਾਨਕ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਦੁਖਦਾਈ ਘਟਨਾ ਨੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।

Vrindavan Boat Accident Kills Mother And Daughter Dicky Bansal s Last Rites Performed In Ludhiana Amid Somber Atmosphere


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App