ਅੰਮਰਿਤਸਰ ਵਿੱਚ ਵਿਧਾਨ ਸਭਾ ਹਲਕਾ ਪੂਰਬੀ ਤੋ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਿੱਚ ਫਸਵਾਂ ਮਕਾਬਲਾ ਦੇਖਣ ਨੂੰ ਮਿਲ ਰਿਹਾ ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਉੱਥੇ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ਹੀ ਵੱਡੀ ਗਿਣਤੀ ਵਿਚ ਕਾਂਗਰਸੀ ਨੇਤਾਵਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪੂਰਬੀ ਤੋਂ ਲੋਕ ਵੱਡੀ ਗਿਣਤੀ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਜਿਤਾ ਕੇ ਵਿਧਾਨ ਸਭਾ ਭੇਜਣਗੇ ਤੇ ਰਾਹਲ ਗਾਂਧੀ ਦਾ ਬੋਰੀਆ ਬਿਸਤਰ ਗੋਲ ਕਰਨਗੇ। ਇਸ ਦੇ ਅੱਗੇ ਬੋਲਦੇ ਹੋ ਉਨਹਾਂ ਨੇ ਕਿਹਾ ਕਿ ਜੋ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੱਖ ਮੰਤਰੀ ਦਾ ਚਿਹਰਾ ਲਾਨਿਆ ਗਿਆ ਹੈ, ਇਸ ਤੋਂ ਸਾਫ਼ ਕਾਂਗਰਸ ਦਾ ਚਿਹਰਾ ਪਤਾ ਲੱਗਦਾ ਹੈ ਕਿ ਕਾਂਗਰਸ ਮਾਫ਼ੀਆ ਰਾਜ ਨੂੰ ਅਤੇ ਖ਼ਜ਼ਾਨਾ ਲੱਟਣ ਦੇ ਆਰੋਪੀਆਂ ਬੜਹਾਵਾ ਦੇ ਰਹੀ ਹੈ। ਉਨਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੇ ਦੋਵਾਂ ਨੇ ਮਿਲ ਕੇ ਮਾਫੀਆ ਰਾਜ ਵਧਾਉਣ ਵਾਲੇ ਅਤੇ ਗ਼ਰੀਬਾਂ ਦੇ ਵਜ਼ੀਫ਼ੇ ਖਾਣ ਵਾਲੇ ਨੇਤਾਵਾਂ ਨੂੰ ਉਮੀਦਵਾਰਾਂ ਦੀਆਂ ਟਿਕਟਾਂ ਵੰਡੀਆਂ ਹਨ। ਉਨਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਹਲਕਾ ਚਮਕੌਰ ਸਾਹਿਬ ਤੋਂ ਵਿਸ਼ਵਾਸ ਨਹੀਂ ਸੀ ਇਸ ਲਈ ਉਹ ਆਪਣਾ ਹਲਕਾ ਇਸ ਤੋਂ ਇਲਾਵਾ ਭਦੌੜ ਤੋਂ ਵੀ ਟਿਕਟ ਲੜ ਰਹੇ ਹਨ। ਇਸ ਦੇ ਨਾਲ ਉਨਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਣਜੇ ਨੂੰ ਵੀ ਸੀੱਮ ਸਕਿਉਰਿਟੀ ਦਿੱਤੀ ਅਤੇ ਉਸ ਦੇ ਘਰੋਂ ਦੱਸ ਤੋਂ ਬਾਰਾਂ ਕਰੋੜ ਪੀਆ ਵੀ ਬਰਾਮਦ ਹੋਇਆ। ਜਿਸ ਦਾ ਅਜੇ ਤੱਕ ਕੋਈ ਹਿਸਾਬ ਨਹੀਂ ਦੇ ਪਾ ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਅੱਗੇ ਬੋਲਦੇ ਹੋ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਪ ਹੀ ਇਹਨੇ ਇਲਜ਼ਾਮਾਂ ਵਿੱਚ ਘਿਰੇ ਹੋ ਹਨ। ਇਸ ਵਿੱਚ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੱਖ ਮੰਤਰੀ ਦਾ ਚਿਹਰਾ ਲਾਨਣਾ ਬੜੀ ਹੀ ਮੂਰਖਤਾ ਹੈ। ਇਹ ਚਰਨਜੀਤ ਸਿੰਘ ਚੰਨੀ ਦਾ ਜੋ ਮੱਖ ਮੰਤਰੀ ਦਾ ਚਿਹਰਾ ਲਾਨਿਆ ਹੈ। ਇਹ ਸਿਰਫ ਪੋਸਟਰਾਂ ਵਿਚ ਹੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੱਖ ਮੰਤਰੀ ਦਾ ਚਿਹਰਾ ਕੇ ਰਾਹਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦਾ ਦਿੱਲੀ ਤੋਂ ਬਿਸਤਰਾ ਗੋਲ ਕਰ ਦਿੱਤਾ। ਵਿਧਾਨ ਸਭਾ ਹਲਕਾ ਪੂਰਬੀ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਲੋਕ ਜਤਾ ਕੇ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ ਇੱਥੋਂ ਵੀ ਗੋਲ ਕਰ ਦੇਣਗੇ।
announcing charanjit singh as chief ministers face promoting mafia rule bikram
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)