ਪੈਟਰੋਲ-ਡੀਜ਼ਲ ਦੇ ਦਾਮਾਂ ਨੇ ਤੀਜੀ ਵਾਰ ਤੰਗ ਕੀਤੀ ਜੇਬ: ਨੌਂ ਦਿਨਾਂ ’ਚ ਲਗਾਤਾਰ ਵਾਧੇ ਨਾਲ ਆਮ ਲੋਕਾਂ ਤੇ ਭਾਰ

23/05/2026 | Public Times Bureau | Panjab

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ, ਜਿਸ ਨਾਲ ਆਮ ਲੋਕਾਂ, ਵਾਹਨ ਚਾਲਕਾਂ ਅਤੇ ਉਦਯੋਗਾਂ ਵਿੱਚ ਚਿੰਤਾਵਾਂ ਵਧ ਗਈਆਂ ਹਨ। ਨੌਂ ਦਿਨਾਂ ਦੇ ਅੰਦਰ ਤੇਲ ਕੰਪਨੀਆਂ ਨੇ ਤੀਜੀ ਵਾਰ ਬਾਲਣ ਦੇ ਦਾਮ ਵਧਾ ਦਿੱਤੇ ਹਨ। ਸ਼ੁੱਕਰਵਾਰ ਨੂੰ ਜਾਰੀ ਕੀਤੀਆਂ ਨਵੀਆਂ ਦਰਾਂ ਮੁਤਾਬਕ, ਪੈਟਰੋਲ 102.16 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 103.01 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਡੀਜ਼ਲ ਦੀ ਕੀਮਤ 91.93 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 92.83 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।
ਇਸ ਤੋ ਪਹਿਲਾਂ, 15 ਮਈ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ ਤਿੰਨ ਰੁਪਏ ਦਾ ਵੱਡਾ ਵਾਧਾ ਹੋਇਆ ਸੀ। ਫਿਰ 19 ਮਈ ਨੂੰ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਿੱਚ 86 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ, ਅਤੇ ਹੁਣ 23 ਮਈ ਨੂੰ ਫਿਰ 85 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਲਗਾਤਾਰ ਵਧ ਰਹੀਆਂ ਕੀਮਤਾਂ ਦਾ ਪ੍ਰਭਾਵ ਆਮ ਲੋਕਾਂ ਦੀ ਜੇਬ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਨਿੱਜੀ ਵਾਹਨ ਚਾਲਕਾਂ, ਆਟੋ-ਟੈਕਸੀ ਡਰਾਈਵਰਾਂ ਅਤੇ ਲੋਜਿਸਟਿਕਸ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਲਾਗਤ ਵਿੱਚ ਵਾਧਾ ਹੋ ਰਿਹਾ ਹੈ। ਉਦਯੋਗਾਂ ਵਿੱਚ ਮਾਲ-ਸਮਾਨ ਦੀ ਢੋਆ-ਢੁਆਈ ਮਹਿੰਗੀ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਕੁਬੇਰ ਪੈਟਰੋ ਦੇ ਰਾਜੂ ਸ਼ਰਮਾ ਨੇ ਦੱਸਿਆ ਕਿ ਤੇਲ ਕੰਪਨੀਆਂ ਵੱਲੋਂ ਜਾਰੀ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਤੀਜੀ ਵਾਰ ਵਾਧੇ ਕਾਰਨ ਗਾਹਕਾਂ ’ਤੇ ਵਾਧੂ ਆਰਥਿਕ ਭਾਰ ਪੈ ਰਿਹਾ ਹੈ। ਪੈਟਰੋਲ ਪੰਪਾਂ ’ਤੇ ਆਉਣ ਵਾਲੇ ਲੋਕ ਵੀ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ।

Petrol And Diesel Prices Hit Pockets For The Third Time Continuous Hike In Nine Days Puts Burden On Common People


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App