ਪੁਰਤਗਾਲ ਭੇਜਣ ਦੇ ਨਾਂ ’ਤੇ ਠੱਗੀ ਦਾ ਪਰਦਾਫਾਸ਼, 8.80 ਲੱਖ ਰੁਪਏ ਹੜੱਪਣ ਦੇ ਦੋਸ਼ ‘ਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

06/06/2026 | Public Times Bureau | Panjab

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਾਏ ਅਮਾਨਤ ਖਾਂ ਅਧੀਨ ਦੋ ਚਚੇਰੇ ਭਰਾਵਾਂ ਨੂੰ ਪੁਰਤਗਾਲ ਭੇਜਣ ਦੇ ਨਾਂ ‘ਤੇ ਕਥਿਤ ਤੌਰ ‘ਤੇ 8 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਂਚ ਉਪਰੰਤ ਚਾਰ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਵਾਸੀ ਮੀਆਂਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੇ ਲੜਕੇ ਮਨਦੀਪ ਸਿੰਘ ਅਤੇ ਭਤੀਜੇ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਹਰਸ਼ਪ੍ਰੀਤ ਸਿੰਘ ਉਰਫ ਹੈਪੀ, ਸਰਬਜੀਤ ਕੌਰ, ਕਪਤਾਨ ਸਿੰਘ ਅਤੇ ਮਨਜੀਤ ਸਿੰਘ ਉਰਫ ਮਨੂੰ ਨਾਲ ਲਗਭਗ 15 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ।

ਉਸਦੇ ਅਨੁਸਾਰ, ਉਕਤ ਵਿਅਕਤੀਆਂ ਨੂੰ ਕੁੱਲ 8 ਲੱਖ 80 ਹਜ਼ਾਰ ਰੁਪਏ ਦਿੱਤੇ ਗਏ, ਜਿਸ ਤੋਂ ਬਾਅਦ ਉਸਦੇ ਲੜਕੇ ਨੂੰ ਪੁਰਤਗਾਲ ਦੀ ਬਜਾਏ ਦੁਬਈ ਭੇਜ ਦਿੱਤਾ ਗਿਆ, ਜਦਕਿ ਭਤੀਜਾ ਪਹਿਲਾਂ ਹੀ ਦੁਬਈ ਵਿੱਚ ਸੀ। ਦੋਵੇਂ ਨੌਜਵਾਨ ਲਗਭਗ ਪੰਜ ਮਹੀਨੇ ਤਕ ਉੱਥੇ ਖੱਜਲ-ਖੁਆਰ ਰਹੇ ਅਤੇ ਬਾਅਦ ਵਿੱਚ ਵਾਪਸ ਭਾਰਤ ਪਰਤ ਆਏ। ਸ਼ਿਕਾਇਤ ਦੀ ਜਾਂਚ ਉਪਰੰਤ ਐੱਸਪੀ ਡੀ ਵੱਲੋਂ ਮਾਮਲੇ ਨੂੰ ਸਹੀ ਪਾਏ ਜਾਣ ‘ਤੇ ਚਾਰਾਂ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਅਗਲੀ ਜਾਂਚ ਏਐੱਸਆਈ ਨਰਿੰਦਰ ਸਿੰਘ ਕਰ ਰਹੇ ਹਨ।

Fraud In The Name Of Sending To Portugal Exposed Case Registered Against Four Persons For Embezzling Rs 8 80 Lakh


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App