ਫਿਰੋਜ਼ਪੁਰ :ਥਾਣਾ ਕੁੱਲਗੜ੍ਹੀ ਅਧੀਨ ਇਕ ਭੱਠੇ ‘ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਜੇਸੀਬੀ ਮਸ਼ੀਨ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫ਼ਰਾਰ ਹੋਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਸਬੰਧੀ ਤਿੰਨ ਨਾਮਜ਼ਦ ਅਤੇ ਕਰੀਬ ਦਸ ਤੋਂ ਬਾਰਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਸ਼ਿਕਾਇਤ ਨਰਿੰਦਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਕਾਦਾ ਬੋਹੜਾ ਵੱਲੋਂ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਭੱਠੇ ‘ਤੇ ਮੁਨਸ਼ੀ ਵਜੋਂ ਤਾਇਨਾਤ ਹੈ ਅਤੇ ਉੱਥੇ ਕੰਮਕਾਜ ਦੀ ਦੇਖਭਾਲ ਕਰਦਾ ਹੈ।
ਉਸ ਮੁਤਾਬਕ ਬੀਤੀ 29 ਮਈ 2026 ਨੂੰ ਸਵੇਰੇ ਕਰੀਬ ਸਾਢੇ ਨੌਂ ਵਜੇ ਜਦੋਂ ਉਹ ‘ਏ ਬੀ ਭੱਠੇ’ ‘ਤੇ ਮੌਜੂਦ ਸੀ, ਉਸੇ ਵੇਲੇ ਜਸਵਿੰਦਰ ਸਿੰਘ, ਉਸ ਦਾ ਪੁੱਤਰ ਸੁਖਜੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਉੱਥੇ ਹਮਲਾ ਕਰ ਦਿੱਤਾ। ਆਰੋਪ ਹੈ ਕਿ ਹਮਲਾਵਰਾਂ ਨੇ ਹਥਿਆਰਾਂ ਦੇ ਬਲ ‘ਤੇ ਕਰਮਚਾਰੀਆਂ ਨੂੰ ਧਮਕਾਇਆ ਅਤੇ ਰਿਵਾਲਵਰ ਦਾ ਡਰਾਵਾ ਦੇ ਕੇ ਡਰ ਦਾ ਮਾਹੌਲ ਬਣਾਇਆ। ਉਨ੍ਹਾਂ ਨੇ ਜੇਸੀਬੀ ਮਸ਼ੀਨ ਦੇ ਆਪਰੇਟਰ ਨੂੰ ਜ਼ਬਰਦਸਤੀ ਹੇਠਾਂ ਉਤਾਰ ਕੇ ਮਸ਼ੀਨ ਆਪਣੇ ਕਬਜ਼ੇ ਵਿੱਚ ਲੈ ਲਈ ਅਤੇ ਭੱਠੇ ਦਾ ਕੰਮ ਰੋਕ ਦਿੱਤਾ। ਸ਼ਿਕਾਇਤ ਵਿੱਚ ਇਹ ਵੀ ਦਰਜ ਹੈ ਕਿ ਹਮਲਾਵਰਾਂ ਨੇ ਭੱਠੇ ‘ਤੇ ਪਿਆ ਹੋਰ ਸਾਮਾਨ, ਜਿਸ ਵਿੱਚ ਮਸ਼ੀਨਾਂ ਦੇ ਸੰਗਲ ਅਤੇ ਬੈਟਰੀਆਂ ਸ਼ਾਮਲ ਹਨ, ਵੀ ਲੁੱਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
During The Armed Attack Goods Including A Jcb Machine Were Looted From The Kiln And Fled Three Named
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)