ਢਕੌਲੀ ਦੇ ਪੀਰਮੁਛੱਲਾ ਖੇਤਰ ਵਿੱਚ ਦੋ ਫਲੈਟ ਵੇਚਣ ਦੇ ਨਾਂ 'ਤੇ ਇੱਕ ਔਰਤ ਨਾਲ 83 ਲੱਖ 75 ਹਜ਼ਾਰ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਅਰੁਣ ਪੰਗੋਤਰਾ ਅਤੇ ਉਸ ਦੇ ਦੋ ਪੁੱਤਰਾਂ ਰਿਹਾਨ ਤੇ ਜਿਹਾਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਅਨੀਤਾ ਸ਼ਰਮਾ ਨੇ ਐੱਸਐੱਸਪੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮਈ 2024 ਵਿੱਚ ਅਰੁਣ ਪੰਗੋਤਰਾ ਨੇ ਆਪਣੇ ਆਪ ਨੂੰ ਪ੍ਰਾਪਰਟੀ ਡੀਲਰ ਦੱਸਦਿਆਂ ਬਲੂ ਰਿਜ-2 ਸੁਸਾਇਟੀ ਦੇ ਦੋ ਫਲੈਟਾਂ ਦਾ ਮਾਲਕ ਹੋਣ ਦਾ ਦਾਅਵਾ ਕੀਤਾ। ਦੋਵੇਂ ਫਲੈਟ 85 ਲੱਖ ਰੁਪਏ ਵਿੱਚ ਵੇਚਣ ਦਾ ਸੌਦਾ ਤੈਅ ਹੋਇਆ, ਜਿਸ ਤੋਂ ਬਾਅਦ ਉਸ ਨੇ ਵੱਖ-ਵੱਖ ਮਾਧਿਅਮਾਂ ਰਾਹੀਂ ਕੁੱਲ 83.75 ਲੱਖ ਰੁਪਏ ਅਰੁਣ, ਉਸ ਦੇ ਦੋ ਪੁੱਤਰਾਂ ਅਤੇ ਇੱਕ ਇੰਸਟੀਚਿਊਟ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ।
ਸ਼ਿਕਾਇਤ ਅਨੁਸਾਰ ਰਕਮ ਲੈਣ ਦੇ ਬਾਵਜੂਦ ਨਾ ਫਲੈਟਾਂ ਦੀ ਰਜਿਸਟਰੀ ਕੀਤੀ ਗਈ ਅਤੇ ਨਾ ਹੀ ਕਬਜ਼ਾ ਦਿੱਤਾ ਗਿਆ। ਬਾਅਦ ਵਿੱਚ ਦਿੱਤੇ ਗਏ 84 ਲੱਖ ਰੁਪਏ ਦੇ ਤਿੰਨ ਚੈੱਕ ਵੀ ਬੈਂਕ ਵਿੱਚ ਬਾਊਂਸ ਹੋ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਉਨ੍ਹਾਂ ਫਲੈਟਾਂ ਦਾ ਮਾਲਕ ਹੀ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
Case Registered Against Three Individuals For Alleged Fraud Of 83 75 Lakh Under The Pretext Of Selling Two Flats
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)