ਅਵਤਾਰ ਨਗਰ ਰੋਡ ਸਥਿਤ ਅਸ਼ੋਕ ਨਗਰ ਗੁਰਦੁਆਰਾ ਸਿੰਘ ਸਭਾ ਕਲਗੀਧਰ ਵਿਖੇ ਪ੍ਰਬੰਧਕ ਕਮੇਟੀ ਨੇ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰ ਰਹੇ ਇਕ ਸੇਵਾਦਾਰ ਨੂੰ ਕਾਬੂ ਕੀਤਾ। ਕਮੇਟੀ ਮੁਤਾਬਕ ਸੇਵਾਦਾਰ ਕੋਲੋਂ ਬੀੜੀਆਂ ਦਾ ਬੰਡਲ ਵੀ ਬਰਾਮਦ ਹੋਇਆ। ਬਾਅਦ ਵਿੱਚ ਉਸ ਦੇ ਕਕਾਰ ਉਤਾਰ ਕੇ ਸੇਵਾ ਤੋਂ ਹਟਾ ਦਿੱਤਾ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਕ੍ਰਿਪਾਲ ਸਿੰਘ ਵਾਸੀ ਪਟਿਆਲਾ ਨੂੰ ਇਕ ਦਿਨ ਪਹਿਲਾਂ ਹੀ ਵ੍ਹਟਸਐਪ ਗਰੁੱਪ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰ ਰੱਖਿਆ ਗਿਆ ਸੀ। ਕਮੇਟੀ ਅਨੁਸਾਰ ਗ੍ਰੰਥੀ ਸਿੰਘ ਨੇ ਉਸ ’ਤੇ ਕਰੀਬ ਇਕ ਹਜ਼ਾਰ ਰੁਪਏ ਚੋਰੀ ਕਰਨ ਦਾ ਦੋਸ਼ ਲਗਾਇਆ।
ਸ਼ਿਕਾਇਤ ਤੋਂ ਬਾਅਦ ਜਦੋਂ ਸੇਵਾਦਾਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਮੂੰਹ ਵਿੱਚੋਂ ਬੀੜੀ ਦੀ ਬਦਬੂ ਆਉਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਜੇਬ ਅਤੇ ਬੈਗ ਵਿੱਚੋਂ ਬੀੜੀਆਂ ਦਾ ਬੰਡਲ ਮਿਲਿਆ। ਕਮੇਟੀ ਮੁਤਾਬਕ ਪੁੱਛਗਿੱਛ ਦੌਰਾਨ ਉਸ ਨੇ ਬੀੜੀ ਪੀਣ ਦੀ ਗੱਲ ਮੰਨੀ ਅਤੇ ਲਿਖਤੀ ਮੁਆਫ਼ੀ ਮੰਗੀ। ਕਮੇਟੀ ਵੱਲੋਂ ਇਸ ਤੋਂ ਬਾਅਦ ਉਸ ਦੇ ਕਕਾਰ ਉਤਰਵਾ ਕੇ ਉਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ।