ਗੁਰਾਇਆ-ਫਿਲੌਰ ਹਾਈਵੇ ’ਤੇ ਐਕਟੀਵਾ ਤੇ ਪਲੈਟੀਨਾ ਦੀ ਟੱਕਰ, 3 ਜ਼ਖਮੀ

12/08/2026 | Public Times Bureau | Panjab

ਗੁਰਾਇਆ ਤੋਂ ਫਿਲੌਰ ਦਰਮਿਆਨ ਨੈਸ਼ਨਲ ਹਾਈਵੇ ’ਤੇ ਐਕਟੀਵਾ ਸਕੂਟਰੀ ਅਤੇ ਪਲੈਟੀਨਾ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਐਕਟੀਵਾ ਸਵਾਰ ਮਹਿਲਾ ਅਤੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ।

ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ’ਤੇ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਐਕਟੀਵਾ ’ਤੇ ਮਹਿਲਾ ਸਵਾਰ ਸੀ, ਜਦਕਿ ਪਲੈਟੀਨਾ ਮੋਟਰਸਾਈਕਲ ’ਤੇ ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਨੌਜਵਾਨ ਸਵਾਰ ਸਨ।

ਹਾਦਸੇ ਵਿੱਚ ਤਿੰਨਾਂ ਨੂੰ ਸੱਟਾਂ ਲੱਗੀਆਂ। ਮਹਿਲਾ ਦੇ ਰਿਸ਼ਤੇਦਾਰ ਉਸ ਨੂੰ ਨਿੱਜੀ ਵਾਹਨ ਰਾਹੀਂ ਅਰੋੜਾ ਹਸਪਤਾਲ, ਫਿਲੌਰ ਲੈ ਗਏ, ਜਦਕਿ ਦੋਵੇਂ ਮੋਟਰਸਾਈਕਲ ਸਵਾਰਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਹਾਦਸੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Collision Between Activa And Platina On Goraya phillaur Highway 3 Injured


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App