ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖੰਡ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ’ਚ ਖੰਡ ਦੀ ਔਸਤ ਪ੍ਰਚੂਨ ਕੀਮਤ 19 ਜੁਲਾਈ ਨੂੰ ₹47.82 ਪ੍ਰਤੀ ਕਿਲੋਗ੍ਰਾਮ ਸੀ, ਜੋ 19 ਅਗਸਤ ਨੂੰ ਵਧ ਕੇ ₹54.06 ਪ੍ਰਤੀ ਕਿਲੋਗ੍ਰਾਮ ਹੋ ਗਈ। ਕਈ ਬਾਜ਼ਾਰਾਂ ’ਚ ਖੰਡ ਦੀ ਪ੍ਰਚੂਨ ਕੀਮਤ ₹58 ਤੋਂ ₹65 ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਪਿਛਲੇ 15 ਦਿਨਾਂ ਦੌਰਾਨ ਕਈ ਖੇਤਰਾਂ ’ਚ ਖੰਡ ਦੀਆਂ ਕੀਮਤਾਂ ’ਚ ਪ੍ਰਤੀ ਕਿਲੋਗ੍ਰਾਮ ₹15 ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਥੋਕ ਕੀਮਤਾਂ ਵੀ ₹5,400 ਤੋਂ ₹5,800 ਪ੍ਰਤੀ ਕੁਇੰਟਲ ਤੱਕ ਪਹੁੰਚ ਗਈਆਂ ਹਨ।
ਉਦਯੋਗ ਨਾਲ ਜੁੜੇ ਸੂਤਰਾਂ ਮੁਤਾਬਕ ਖੰਡ ਸੀਜ਼ਨ ਦੇ ਅੰਤ ਤੱਕ, 30 ਸਤੰਬਰ ਨੂੰ, ਦੇਸ਼ ’ਚ ਮੌਜੂਦਾ ਸਟਾਕ 30 ਤੋਂ 35 ਲੱਖ ਟਨ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਨਵੇਂ ਸੀਜ਼ਨ ਤੋਂ ਪਹਿਲਾਂ ਸਪਲਾਈ ਨੂੰ ਲੈ ਕੇ ਚਿੰਤਾਵਾਂ ਕਾਰਨ ਕੀਮਤਾਂ ’ਤੇ ਦਬਾਅ ਵਧਿਆ ਹੈ। ਕੀਮਤਾਂ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਪਹਿਲਾਂ ਡੀਲਰਾਂ ਅਤੇ ਵਪਾਰੀਆਂ ਲਈ 4,000 ਕੁਇੰਟਲ ਦੀ ਸਟਾਕ ਸੀਮਾ ਤੈਅ ਕੀਤੀ ਸੀ। ਹੁਣ ਨਵੀਂ ਹਦਾਇਤ ਤਹਿਤ 15 ਦਿਨਾਂ ਦੀ ਸਪਲਾਈ ਤੋਂ ਵੱਧ ਖੰਡ ਦਾ ਸਟਾਕ ਰੱਖਣ ’ਤੇ ਪਾਬੰਦੀ ਲਗਾਈ ਗਈ ਹੈ, ਤਾਂ ਜੋ ਜਮ੍ਹਾਂਖੋਰੀ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਸਰਕਾਰ ਘਰੇਲੂ ਬਾਜ਼ਾਰ ’ਚ ਸਪਲਾਈ ਵਧਾਉਣ ਲਈ ਕਰੀਬ ਇੱਕ ਦਹਾਕੇ ਬਾਅਦ ਖੰਡ ਦੀ ਦਰਾਮਦ ਦੀ ਤਿਆਰੀ ਕਰ ਰਹੀ ਹੈ। ਰਿਪੋਰਟਾਂ ਮੁਤਾਬਕ ਖੰਡ ਦੀ ਦਰਾਮਦ ’ਤੇ ਡਿਊਟੀ ਪੂਰੀ ਤਰ੍ਹਾਂ ਹਟਾਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਤਿਉਹਾਰਾਂ ਦੌਰਾਨ ਖਪਤਕਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
Sharp Surge In Sugar Prices Reaches Up To 65 Per Kg In Several Markets
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)