ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ’ਚ ਸ਼ੁੱਕਰਵਾਰ ਸਵੇਰੇ ਗੁਰਦੁਆਰਾ ਸਾਹਿਬ ਦੇ ਅੰਦਰ ਚਾਕੂ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਨਾਨਕਸਰ ਗੁਰਦੁਆਰਾ ਗੁਰਸਿੱਖ ਮੰਦਰ ਕੰਪਲੈਕਸ ’ਚ ਇੱਕ ਅਣਪਛਾਤੇ ਵਿਅਕਤੀ ਨੇ ਦੋ ਬਾਲਗ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਵੇਂ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਐਡਮਿੰਟਨ ਪੁਲਿਸ ਮੁਤਾਬਕ ਘਟਨਾ ਸਵੇਰੇ 5 ਵਜੇ ਤੋਂ ਬਾਅਦ 14 ਸਟਰੀਟ ਅਤੇ ਹਾਰਸਹਿੱਲ ਰੋਡ ਨੇੜੇ ਵਾਪਰੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਐਮਰਜੈਂਸੀ ਕਰਮਚਾਰੀਆਂ ਨੇ ਦੋਵਾਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ।
ਗੁਰਦੁਆਰਾ ਪ੍ਰਬੰਧਕਾਂ ਦੇ ਨੁਮਾਇੰਦੇ ਹਰਮੀਕ ਸਹਿਗਲ ਮੁਤਾਬਕ ਵਿਆਹ ਸਮਾਗਮ ਤੋਂ ਪਹਿਲਾਂ ਸਵੇਰ ਦੀ ਅਰਦਾਸ ਚੱਲ ਰਹੀ ਸੀ, ਜਦੋਂ ਇੱਕ ਵਿਅਕਤੀ ਗੁਰਦੁਆਰੇ ਵਿੱਚ ਦਾਖ਼ਲ ਹੋਇਆ ਅਤੇ ਅਰਦਾਸ ’ਚ ਵਿਘਨ ਪਾਉਣ ਲੱਗਾ। ਹੰਗਾਮਾ ਕਰਨ ਕਾਰਨ ਅਰਦਾਸ ਰੋਕਣੀ ਪਈ।
ਸਹਿਗਲ ਅਨੁਸਾਰ ਜਦੋਂ ਸੇਵਾਦਾਰਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧੱਕਾ-ਮੁੱਕੀ ਸ਼ੁਰੂ ਹੋ ਗਈ। ਇਸ ਦੌਰਾਨ ਉਸ ਨੇ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸੇਵਾਦਾਰਾਂ ਨੇ ਬਾਅਦ ’ਚ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵੇਂ ਜ਼ਖ਼ਮੀ ਹਮਲੇ ਤੋਂ ਬਾਅਦ ਹੋਸ਼ ’ਚ ਸਨ ਅਤੇ ਗੱਲ ਕਰ ਰਹੇ ਸਨ।
Knife Attack At Edmonton Gurdwara Two People Injured
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)