ਕੇਂਦਰੀ ਜਾਂਚ ਬਿਊਰੋ (CBI) ਨੇ ਲੋਕ ਸਭਾ ਸਕੱਤਰੇਤ, ਨਵੀਂ ਦਿੱਲੀ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਦੇ ਮਾਮਲੇ ’ਚ 10 ਸਾਲਾਂ ਤੋਂ ਭਗੌੜੇ ਚੱਲ ਰਹੇ ਜਤਿੰਦਰ ਪਾਠਕ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। CBI ਮੁਤਾਬਕ, ਜਤਿੰਦਰ ਪਾਠਕ ਅਤੇ ਉਸ ਦੇ ਇੱਕ ਸਾਥੀ ਖ਼ਿਲਾਫ਼ 13 ਜੁਲਾਈ 2009 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਦੋਵਾਂ ’ਤੇ ਇੱਕ ਵਿਅਕਤੀ ਨੂੰ ਸੰਸਦ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 50 ਹਜ਼ਾਰ ਰੁਪਏ ਲੈਣ ਦਾ ਦੋਸ਼ ਹੈ। ਜਾਂਚ ਪੂਰੀ ਹੋਣ ਤੋਂ ਬਾਅਦ CBI ਨੇ ਦੋਵਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।
CBI ਅਨੁਸਾਰ ਦਸੰਬਰ 2009 ’ਚ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਜਤਿੰਦਰ ਪਾਠਕ ਅਦਾਲਤ ’ਚ ਪੇਸ਼ ਨਹੀਂ ਹੋਇਆ। ਲਗਾਤਾਰ ਭਾਲ ਦੇ ਬਾਵਜੂਦ ਉਸ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਟ੍ਰਾਇਲ ਕੋਰਟ ਨੇ 28 ਸਤੰਬਰ 2016 ਨੂੰ ਉਸ ਨੂੰ ਭਗੌੜਾ ਅਪਰਾਧੀ ਕਰਾਰ ਦਿੱਤਾ ਸੀ। ਹਾਲ ਹੀ ’ਚ ਫੀਲਡ ਵੇਰੀਫਿਕੇਸ਼ਨ ਦੌਰਾਨ CBI ਨੂੰ ਜਾਣਕਾਰੀ ਮਿਲੀ ਕਿ ਜਤਿੰਦਰ ਪਾਠਕ ਲੁਧਿਆਣਾ ’ਚ ਰਹਿ ਰਿਹਾ ਹੈ। ਤਕਨੀਕੀ ਵਿਸ਼ਲੇਸ਼ਣ ਅਤੇ ਹੋਰ ਜਾਣਕਾਰੀਆਂ ਦੇ ਆਧਾਰ ’ਤੇ ਉਸ ਦੀ ਲੋਕੇਸ਼ਨ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਬਾਅਦ CBI ਟੀਮ ਨੇ 19 ਅਗਸਤ 2026 ਨੂੰ ਉਸ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
Accused Fugitive Arrested In Ludhiana After 10 Years Charged With Fraud Under The Pretext Of Securing A Job In Parliament
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)